ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ ( ੧੨੮) ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥ ਸਾਹਿਬ (ਉਹ) ਇਕੋ ਆਪੇ ਹੀ ਮਾਰਦਾ ਤੇ ਰੱਖਦਾ ਹੈ। ਦੇ ਹੱਥ ਵਿਚ ਕੁਝ ਭੀ ਨਹੀਂ ਹੈ। ਤਿਸਕਾ ਹੁਕਮੁ ਬੂਝਿ ਸੁਖੁ ਹੋਇ॥ ਤਿਸਕਾ ਨਾਮੁ ਰਖੁ ਕੰਠਿ ਪਰੋਇ॥ ਉਸਦਾ ਹੁਕਮ ਬੁੱਝਿਆਂਹੀ ਸੁਖ ਹੋਣਾ ਹੈ।ਤੱ ਉਸਦਾ ਨਾਮ ਕੰਠ ਵਿਚ ਪਰੋਈ ਰਖੋ। ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ॥ ਨਾਨਕ ਬਿਘਨੁ ਨ ਲਾਗੈ ਕੋਇ ॥੧॥ (ਤਾਂ ਤੇ) ਉਸ ਪ੍ਰਭੂ ਦੇ ਸਿਮਰਣ (ਨੂੰ ਮਨ ਬ ਕਰਕੇ) ਸਿਮਰੋ ! ਸਤਿਗੁਰੂ ਜੀ (ਆਖਦੇ ਹਨ, ਫਿਰ ਤੁਹ ਕੋਈ ਬਿਘਨ ਨਹੀਂ ਲੱਗੇਗਾ॥੧॥ ਉਸਤਤਿ ਮਨ ਮਹਿ ਕਰਿ ਨਿਰੰਕਾਰ॥ ਕਰ ਮਨ ਮੇਰੇ ਸਤਿ ਬਿਉਹਾਰ ॥ ਮਨ ਵਿਚ ਨਿਰੰਕਾਰ ਜੀ ਦੀ ਉਸਤਤੀ ਕਰਦਾ ਹੇ ਮੇਰੇ ਮਨ! ‘ਸੱਤ' ਦਾ ਵਿਹਾਰ ਕੀਤਾ ਕਰ ! ਨਿਰਮਲ ਰਸਨਾ ਅੰਮ੍ਰਿਤੁ ਪੀਊ॥ ਸਦਾ ਸੂਹੇਲਾ ਕਰਿ ਲੇਹਿ ਜੀਉ ॥