ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/423

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ ( ੧੨੯ ) ਸਾਹਿਬ ਰਸਨਾ (ਨਾਲ) ਪਵਿਤ੍ਰ (ਨਾਮ) ਅੰਮਿ੍ਤ ਨੂੰ ਪੀਉ ਉਂ) ਆਤਮਾ ਨੂੰ ਸਦਾ (ਲਈ) ਸੁਖੀ ਕਰ ਲੈ ! ਨੈਨਹਪੇਖੁ ਠਾਕੁਰ ਕਾ ਰੰਗੁ ॥ ਸਾਧ ਸੰਗਿ ਬਿਨਸੈ ਸਭ ਸੰਗੁ ॥ ਅੱਖਾਂਨਾਲ ਵਾਹਿਗੁਰੂ ਦੇ ਕੌਤਕ ਵੇਖ ! (ਤਦ)ਸਾਧ ਸੰਗ ਕਰਕੇ ਸਾਰੇ(ਵਿਕਾਰਾਂ ਦਾ [ਸੰਗ ਗ੍ਰੋਹ ਨਾਲ ਹੋਜਾਏਗਾ। ਚਰਨ ਚਲਉ ਮਾਰਗਿ ਗੋਬਿੰਦ॥ ਮਿਟਹਿ ਪਾਪ ਜਪੀਐ ਹਰਿ ਬਿੰਦ॥ ਪੈਰਾਂ ਨਾਲ ਗੋਬਿੰਦ ਦੇ ਰਾਹ ਪਰ ਤੁਰੋ | ਹਰੀ ਨੂੰ ਬਿੰਦ ਇਕ ਛਿਣ ਭੀ ਜਪੀਏ ਤਾਂ ਪਾਪ ਮਿਟ ਜਾਂਦੇ ਹਨ। ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥ ਹਰਿ ਦਰਗਹ ਨਾਨਕ ਊਜਲ ਮਥਾ ॥੨॥ ਹੱਥਾਂ (ਨਾਲ)ਹਰੀ (ਪ੍ਰਾਪਤੀ ਦੇ` ਕਰਮ (ਕਰ,ਅਤੇ) ਕੰਨਾਂ ਕਰਕੇ ਹਰੀ ਦੀ ਕਥਾ (ਸੁਣ)। ਸਤਿਗੁਰੂ ਜੀ (ਆਖਦੇ ਹਨ,ਤਦ) ਹਰੀ ਦੀ ਦਰਗਾਹ ਵਿਚ (ਤੇਰਾ) ਮੂੰਹ ਉੱਜਲਾ ਹੋਵੇਗਾ ॥੨॥ ਬਡਭਾਗੀ ਤੇ ਜਨ ਜਗ ਮਾਹਿ॥ ਸਦਾ ਸਦਾ ਹਰਿ ਕੇ ਗੁਨ ਗਾਹਿ ॥ ਸਦਾ ਹਰੀਦੇ ਗੁਣ ਗਾਉਂਦੇ ਹਨ। ਉਹਪੁਰਸ਼ ਜਗਤ ਵਿਚ ਵਡਭਾਗੀ ਹਨ।(ਜੋ) ਸਦਾs