ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੨ ) ਸਤਿਗੁਰੂ ਜੀ ਆਖਦੇ ਹਨ) ਆਖਣ ਨੂੰ ਤਾਂ ਸਭ ਕੋਈ ਕਹਿ ਸਕਦਾ ਹੈ, (ਕਿਉਂ ਕਿ ਹਰ ਕੋਈ ਅਪਨੇ ਆਪਨੂੰ ਇਕ ਤੋਂ ਇਕ ਸਿਆਣਾ (ਹੀ ਮੰਨ ਰਿਹਾ ਹੈ)। ਪ੍ਰਸ਼ਨ:-ਜੇ ਹਰ ਕੋਈ ਆਖ ਸਕਦਾ ਹੈ, ਤਾਂ ਤੁਸੀਂ ਕੀ ਕੁਝ ਦਸੋ ? ਉੱਤਰ:ਵਡਾ ਸਾਹਿਬੁ ਵਡੀ ਨਾਈ ਕੀਤਾ ਜਾਕਾ ਹੋਵੈ॥ (ਅਸੀਂ ਤਾਂ ਏਹੋ ਆਖਦੇ ਹਾਂ, ਉਹ ਸਾਹਿਬ ਸਭ ਤੋਂ ਵੱਡਾ (ਹੈ, ਉਸਦੀ) ਨਾਈ] ਵਡਿਆਈ [ਉਪਮਾ (ਭੀ) ਵੱਡੀ ਹੈ, ਜਿਸਦਾ ਕੀਤਾ ਹੋਇਆ (ਜਗਤ) ਹੈ, (ਆਪਣੇ ਭੇਦ ਨੂੰ ਉਹ ਆਪ ਹੀ ਜਾਣਦਾ ਹੈ, ਕਿਉਂਕਿ): ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥ ਸਤਿਗੁਰ ਜੀ (ਆਖਦੇ ਹਨ) ਜੇਹੜਾ ਕੋਈ ਆਪ ਨੂੰ (ਸਿਆਣਾ) ਜਾਣਦਾ ਹੈ, (ਉਹ) ਅੱਗੇ ਗਿਆਂ ਸੋਭਾ ਨਹੀਂ। (ਪਾਇਗਾ) ॥੨੧॥ . ਪ੍ਰਸ਼ਨ:-ਸਾਰੇ ਗ੍ਰੰਥਾਂ ਪੁਸਤਕਾਂ ਵਿਚ ਸੱਤ ਪਤਾਲ ਤੇ ਸੱਤ ਅਕਾਸ਼ ਜਾਂ ਚੌਦਾਂ ਤਬਕ ਲਿਖੇ ਹਨ, ਉਣੰਜਾ ਕਰੋੜ ਜੋਜਨ ਧਰਤੀ ਲਿਖੀ ਹੈ, ਅਤੇ ਪਹਾੜ ਆਦਿਕਾਂ ਦਾ ਭੀ ਵਿਚਾਰ ਲਿਖਿਆ ਹੈ, ਫਿਰ ਆਪ ਕਿਵੇਂ ਫੁਰਮਾਂਦੇ ਹੋ ਕਿ ਉਸਦੇ ਭੇਦ ਨੂੰ ਉਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣਦਾ । ਇਸਦੇ ਉੱਤਰ ਵਿਚ ਫੁਰਮਾਂਦੇ ਹਨ--