ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ ( ੧੩੭ ) ਸਾਹਿਬ ਜਿਸਦੇ ਸਿਮਰਣ ਕਰਕੇ ਤਰੀਦਾ ਹੈ, ਸਤਿਗੁਰੂ ਜੀ ਖਦੇ ਹਨ, ਮੈਂ) ਉਸ ਤੋਂ ਕੁਰਬਾਨ (ਜਾਂਦਾ ਹਾਂ) ॥੧॥ ਅਸਟਪਦੀ ॥ ਟੂਟੀ ਗਾਢਨਹਾਰ ਗੋਪਾਲ ॥ ਸਰਬ ਜੀਆ ਆਪੇ ਤਿਪਾਲ ॥ (ਜੋ) ਗੋਪਾਲ ਟੁੱਟੀ (ਆਤਮਾ ਨੂੰ ਆਪਣੇ ਨਾਲ ਬਣਵਾਲਾ ਹੈ(ਉਹ) ਆਪੇ ਹੀ ਸਾਰੇ ਜੀਵਾਂ ਦੀ ਪ੍ਰਤਿਪਾਲਾ ਕਰਦਾ ਹੈ) । ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥ ਤਿਸ ਤੇ ਬਿਰਥਾ ਕੋਈ ਨਾਹਿ ॥ ਜਿਸਦੇ ਮਨ ਵਿਚ ਸਭਨਾਂ ਦੀ ਚਿੰਤਾ ਹੈ, ਕੋਈ ਭੀ ਇਸ ਤੋਂ ਖਾਲੀ ਨਹੀਂਹੋ ਰੇ ਮਨ ਮੇਰੇ ਸਦਾ ਹਰਿ ਜਾਪਿ ॥ ਅਬਿਨਾਸੀ ਪ੍ਰਭੁ ਆਪੇ ਆਪਿ॥ ਹੇ ਮੇਰੇ ਮਨ ! ਸਦਾ (ਉਸ) ਹਰੀ ਨੂੰ ਜਪੁ, (ਉਹ) ਵਿਨਾਸ ਤੋਂ ਰਹਿਤ ਅਤੇ ਆਪੇ ਆਪਿ ਸੁਤੇ ਸਿੱਧ ਹੈ । ਆਪਨ ਕੀਆ ਕਛੂ ਨ ਹੋਇ ॥ ਜੇ ਸਉ ਪ੍ਰਾਨੀ ਲੋਚੈ ਕੋਇ॥ ਜੇ ਕੋਈ ਪ੍ਰਾਣੀ ਸੌ (ਵੇਰੀ ਭੀ) ਇੱਛਾ ਕਰੇ, (ਤਾਂ) ਸਦਾ ਆਪਣਾ ਕੀਤਾ ਕੁਝ ਨਹੀਂ ਹੁੰਦਾ। ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ॥