ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/436

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ (982 ਸਾਹਿਬ ਅਵਰ ਤਿਆਗਿ ਬਿਖਿਆ ਜਾਲ॥ ਸੰਤਾਂ ਦੇ ਸੰਗ ਵਿਚੋਂ (ਇਹ) ਖੇਪ ਲੱਦਕੇ ਜਾਹੁ।ਹੋਰ (ਸਾਰੇ) ਵਿਸ਼ਿਆਂ ਦੇ ਧੰਦੇ ਛੱਡ ਦੇਹੁ ਧੰਨਿ ਧੰਨਿ ਕਹੈ ਸਭੁ ਕੋਇ॥ ਮੁਖ ਊਜਲ ਹਰਿ ਦਰਗਹ ਸੋਇ॥ (ਫਿਰ ਤੈਨੂੰ ਸਭ ਕੋਈ ਧੰਨ ਧੰਨ ਕਹੇਗਾ (ਅਤੇ ਹਰੀ ਦੀ ਦਰਗਾਹ ਵਿਚ ਉੱਜਲੇ ਮੂੰਹ ਨਾਲ ਸ਼ੋਭਾ ਪਾਏਂਗਾ। ਇਹੁ ਵਾਪਾਰੁ ਵਿਰਲਾ ਵਾਪਾਰੈ॥ ਨਾਨਕ ਤਾਕੈ ਸਦ ਬਲਿਹਾਰੈ ॥੫॥ ਇਸ ਵਪਾਰ (ਦਾ ਕੋਈ) ਵਿਰਲਾ (ਪੁਰਸ਼ ਹੀ) ਵਪਾਰੀ ਹੈ। ਸਤਿਗੁਰੂ ਜੀ (ਆਖਦੇ ਹਨ, ਮੈਂ) ਉਸ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ ॥੫॥ ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕਉ ਅਪਨਾ ਜੀਉ॥ ਸੰਤਾਂ ਦੇ ਚਰਣ ਨੂੰ ਧੋ ਧੋ ਕੇ ਪੀਓ ਅਤੇ ਸੰਤਾਂ ਨੂੰ ਆਪਣਾ ਜੀਉ ਭੇਟਾ ਕਰ ਦੇਹੁ । ਸਾਧ ਕੀ ਧੂਰਿ ਕਰਹੁ ਸਾਧ ਊਪਰਿ ਜਾਈਐ ਇਸਨਾਨੁ॥ ਕੁਰਬਾਨੁ ॥ ਸਾਧਾਂ ਦੀ ਧੂੜੀ ਵਿਚ ਇਸ਼ਨਾਨ ਕਰੋ ਅਤੇ ਸਾਧ ਉੱਪਰੋਂ ਕੁਰਬਾਨ ਜਾਓ।