ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ (983) ਸਾਹਿਬ ਸਾਧ ਸੇਵਾ ਵਡਭਾਗੀ ਪਾਈਐ॥ ਸਾਧ ਸੰਗਿ ਹਰਿ ਕੀਰਤਨੁ ਗਾਈਐ॥ ਵੱਡੇ ਭਾਗਾਂ ਨਾਲ ਸਾਧ ਦੀ ਸੇਵਾ ਪਾਈਦੀਹੈ।ਸੰਤਾਂ ਦਾ ਸੰਗ ਕਰਕੇ ਹਰੀ ਦਾ ਕੀਰਤਨ ਗਾਵੀ ਦਾ ਹੈ। ਅਨਿਕ ਬਿਘਨ ਤੇ ਸਾਧੂ ਰਾਖੈ ॥ ਹਰਿਗੁਨ ਗਾਇ ਅੰਮ੍ਰਿਤ ਰਸੁ ਚਾਖੈ॥ ਅਨੇਕਾਂ ਬਿਘਨਾਂ ਤੋਂ ਸਾਧੂ ਰੱਖ ਲੈਂਦਾ ਹੈ। ਤਾਂਤੇ) ਹਰੀ ਦੇ ਗੁਣ ਗਾਉਣ (ਰੂਪ)ਅੰਮ੍ਰਿਤ ਰਸ ਨੂੰ ਚੱਖਣਾ ਕਰ। ਓਟ ਗਹੀ ਸੰਤਹ ਦਰਿ ਆਇਆ॥ ਸਰਬ ਸੁਖ ਨਾਨਕ ਤਿਹ ਪਾਇਆ ॥੬॥ (ਜਿਸਨੇ ਸੰਤਾਂ ਦੀ) ਓਟ ਫੜੀ ਹੈ ਅਤੇ ਸੰਤਾਂਦੇ ਦਰ ਵਿਚ ਆਇਆ ਹੈ । ਸਤਿਗੁਰੂ ਜੀ (ਆਖਦੇ ਹਨ), ਉਸਨੇ ਸਭ ਤਰਾਂ ਦਾ ਸੁਖ ਪਾਇਆ ਹੈ । ੬ ॥ ਮਿਰਤਕ ਕਉ ਜੀਵਾਲਨਹਾਰ ॥ ਭੂਖੇ ਕਊ ਦੇਵਤ ਅਧਾਰ ॥ (ਜੋ) ਖੁਰਦੇ ਨੂੰ ਜੀਵਾਉਣ ਵਾਲਾ ਹੈ (ਅਤੇ)ਭੁੱਖੇ ਨੂੰ ਅਧਾਰ ਦੇਂਦਾ ਹੈ। ਸਰਬ ਨਿਧਾਨਜਾਕੀ ਦ੍ਰਿਸਟੀ ਮਾਹਿ ॥ ਪੂਰਬ ਲਿਖੇ ਕਾ ਲਹਣਾ ਪਾਹਿ॥