( ੪੩) ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ ਓੜਕ ਓੜਕ ਭਾਲਿਥਕੇ ਵੇਦ ਕਹਨਿ ਇਕਵਾਤ (ਹੇ ਸਿਧੋ!) ਪਤਾਲਾਂ ਹੇਠਾਂ ਪਾਤਾਲ ਲੱਖਾਂ% (ਹਨ, ਅਤੇ) ਲੱਖਾਂ ਅਕਾਸਾਂ (ਉਤੇ) ਅਕਾਸ ਹਨ, (ਪਤਾਲਾਂ ਦਾ) ਓੜਕ [ਅੰਤ] ਭਾਲਣ ਵਾਲੇ ਭੀ ਥੱਕ ਗਏ, (ਅਤੇ ਅਕਾਸ ਦਾ) ਓੜਕ ਭਾਲਣ ਵਾਲੇ ਭੀ ਥੱਕ ਗਏ, (ਪਰ ਅਕਾਸਾਂ ਪਤਾਲਾਂ ਦਾ ਉਨ੍ਹਾਂ ਨੂੰ ਪਤਾ ਨਹੀਂ ਲੱਗਾ। ਫਿਰ ਸੱਤ ਅਕਾਸ ਤੇ ਸੱਤ ਪਤਾਲ ਕਿਵੇਂ ਕਹਿੰਦੇ ਹੋ? ਭਲਾ ਜੇ ਇਹ ਆਖੋ ਕਿ ਵੇਦ ਪ੍ਰਮਾਣਿਕ ਹੋਣ ਪਤਾਲ ਕਹਿੰਦੇ ਹਾਂ, (ਤਾਂ) ਵੇਦ (ਭੀ) ਗੱਲ ਆਖਦੇ ਹਨ, (ਅਤੇ ਵਾਹਿਗੁਰੂ ਦੀ ਅੰਤ ਨਹੀਂ ਔਂਦਾ)। ਕਰਕੇ ਸੱਤ ਅਕਾਸ ਤੇ ਸੱਤ ਇਕ (ਬ੍ਰਹਮੰਡ ਦੀ) [ਵਾਤ] ਰਚਨਾਂ (ਬ੍ਰਹਮੰਡਾਂ ਦਾ ਹੀ ਅਥਵਾ—ਵੇਦ (ਭੀ ਤਾਂ) ਇਕ [ਵਾਤ=ਫੁਰਨਾ] ਮਾਯਾ ਦਾ ਵਰਣਨ ਕਰਦੇ ਹਨ, (ਬ੍ਰਹਮ ਦਾ ਵਰਣਨ ਨਹੀਂ ਕਰਦੇ) ਕਿਉਂਕਿ ਗੀਤਾ ਵਿਚ ਸ੍ਰੀ ਕ੍ਰਿਸ਼ਨ ਜੀ ਨੇ ਸਾਫ ਲਿਖ ਦਿਤਾ ਹੈ, ਕਿ) ‘ਤ੍ਰੈ ਗੁਣ ਵਿਸ਼ਯਾ ਵੇਦਾ ਨਿਸਯੀ ਗੁਣਯੋ ਭਵਾਰਜੁਨ' ਹੋ ਅਰਜਨ! ਵੇਦ ਦਾ ਵਿਸ਼ਾ ਤਿੰਨ ਗੁਣ ਹਨ, ਤੂੰ ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਹ, ਅਰਥਾਤ ਵੇਦਾਂ ਦੇ ਕਹੇ ਨੂੰ ਨਾਂ ਮੰਨ)।
- ਇਹ ‘ਲਖ' ਦੈਹਲੀ ਦੀਪਕ ਹੈ।
ਇਕਸ ਇਕਸ ਰੋਮ ਵਿਚ ਕਰਿ ਬ੍ਰਹਿਮੰਡ ਕ੍ਰੋੜ ਸ਼ੁਮਾਰਾ। (ਵਾ: ੧, ਭਾ: ਗੁ.)