ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ ( ੧੫੨ ) ਸਾਹਿਬ ਰੂਪੁ ਸਤਿ ਜਾਕਾ ਸਤਿ ਅਸਥਾਨੁ॥ ਪੁਰਖੁ ਸਤਿ ਕੇਵਲ ਪਰਧਾਨੁ॥ ਜਿਸਜਾ ਰੂਪ ਸੱਤ ਹੈ, ਸਥਾਨ ਸੱਤ ਹੈ । (ਉਹ) ਸੱ ਪੁਰਖ (ਹੀ) ਸ਼ੁਧ ਅਤੇ ਪਰਧਾਨ ਹੈ। ਕਰਤੂਤਿ ਸਤਿ ਸਤਿ ਜਾਕੀ ਬਾਣੀ॥ ਸਤਿ ਪੁਰਖ ਸਭ ਮਾਹਿ ਸਮਾਣੀ॥ ਜਿਸਦੀ ਕਰਨੀ ਸੱਤ ਹੈ, ਬਾਣੀ ਸੱਤ ਹੈ।(ਉਹ) ਸੱਤ ਪੁਰਖ ਹੀ ਸਭਨਾਂ ਵਿਚ ਸਮ ਰਿਹਾ ਹੈ। ਸਤਿ ਕਰਮੁ ਜਾਕੀ ਰਚਨਾ ਸਤਿ ॥ ਮੂਲੁ ਸਤਿ ਸਤਿ ਉਤਪਤਿ॥ ਜਿਸਦਾ ਕਰਮ ਸੱਤ ਹੈ।ਉਸਦੀ ਰਚਨਾ ਭੀ ਸੱਤ ਹੈ। (ਕਿਉਂਕਿ) ਕਾਰਣ ਸੱਤ (ਹੈ, ਤਾਂ ਉਸਤੋਂ) ਉਤਪੱਤ ਹੋਏ (ਵਸਤੂ ਭੀ) ਸੱਤ ਹੈ। ਸਤਿ ਕਰਣੀ ਨਿਰਮਲ ਨਿਰਮਲੀ॥ ਜਿਸਹਿ ਬੁਝਾਏ ਤਿਸਹਿ ਸਭ ਭਲੀ॥ (ਉਸਦੀ) ਕਰਣੀ ਸੱਤ ਤੇ ਨਿਰਮਲ ਤੋਂ ਨਿਰਮਲਹੈ। (ਪਰ)ਜਿਸਨੂੰਜਣਾਉਂਦਾ ਹੈ, ਉਸਨੂੰ ਭਲੀ ਪ੍ਰਤੀਤ ਹੁੰਦੀ ਹੈ ਸਤਿਨਾਮੁ ਪ੍ਰਭ ਕਾ ਸੁਖਦਾਈ ॥ ਬਿਸਾਸੁ ਸਤਿ ਨਾਨਕ ਗੁਰ ਤੇ ਪਾਈ॥੬॥