ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/447

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ (੧੫੩) ਸਾਹਿਬ ਭੂ ਦਾ ‘ਸਤਿਨਾਮ ਹੀ ਸੁਖ ਦੇਂਦਾ ਹੈ।(ਪਰ ਇਹ) ਵਿੱਚ ਭਰੋਸਾ ਗੁਰੂ ਨਾਨਕ ਤੋਂ ਪਾਈਦਾ ਹੈ॥੬॥ ਸਤਿ ਬਚਨ ਸਾਧੂ ਉਪਦੇਸ॥ ਸਤਿ ਤੇ ਜਨ ਜਾਕੈ ਰਿਦੈ ਸ॥ ਸੰਤਾਂਦੇ ਉਪਦੇਸ਼ ਰੂਪ ਬਚਨ ‘ਸੱਤ’ ਹਨ। ਜਿਨ੍ਹਾਂਦੇ ਹਿਰਦੇ ਵਿਚ (ਉਹ ਬਚਨ)ਵੱਸੇ ਹਨ,ਉਹ ਪੁਰਸ਼ ਸਚੇਹਨ। ਸਤਿ ਨਿਰਤਿ ਬੂਝੈ ਜੇ ਕੋਇ॥ ਨਾਮੁ ਜਪਤ ਤਾਕੀ ਗਤਿ ਹੋਇ॥ ਜਿਹੜਾ ਕੋਈ(ਇਸ)ਸੱਚੀ ਨਿਰਤਿ ਵਿਚਾਰ ਨੂੰ ਜਾਣਦਾ ਹੈ, ਨਾਮ ਨੂੰ ਜਪਦਿਆਂ ਜਪਦਿਆਂ ਉਸਦੀ ਮੁਕਤੀ ਹੋ ਗਈ ਹੈ। ਜੇ ਆਪਿ ਸਤਿ ਕੀਆ ਸਭੁ ਸਤਿ ॥ ਆਪੇਜਾਨੈ ਅਪਨੀ ਮਿਤਿ ਗਤਿ ॥ (ਉਹ) ਆਪ ਸੱਤ ਹੈ ਅਤੇ (ਉਸਦਾ) ਕੀਤਾ ਭੀਸ ਸੱਤ ਹੈ।(ਉਹ) ਆਪਣੀ ਗਤੀ ਤੇ ਂ ਮਰਯਾਦਾ ਨੂੰ ਆਪੇ ਜਾਣਦਾ ਹੈ । ਜਿਸਕੀ ਸ੍ਰਿਸਟਿ ਸੁ ਕਰਣੈਹਾਰੁ॥ ਅਵਰ ਨ ਬੂਝਿ ਕਰਤ ਬੀਚਾਰੁ ॥ ਜਿਸਦੀ (ਬਣਾਈ ਹੋਈ) ਸ੍ਰਿਸ਼ਟੀ ਹੈ, ਉਹ ਕਰਣ ਵਾਲਾ ਹੋਰ(ਕਿਸੇ ਤੋਂ ਵਿਚਾਰ ਪੁਛਕੇ (ਕੁਝ) ਨਹੀਂ ਕਰਦਾ। ਕਰਤੇ ਕੀ ਮਿਤਿ ਨ ਜਾਨੈ ਕੀਆ॥