ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ ( ੧੫੪ ) ਸਾਹਿਬ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ॥੭॥ ਕਰਤੇ ਦੀ ਮਰਯਾਦਾ ਨੂੰ ਕੀਤਾ (ਹੋਯਾ ਜੀਵ) ਨਹੀਂ ਹਨ),ਜੋ ਉਸਨੂੰ ਭਾਉਂਦਾ ਜਾਣਦਾ। ਸਤਿਗੁਰੂ ਜੀ (ਆਖਦੇ ਹੈ, ਓਹੀ ਵਰਤਦਾ ਹੈ ॥੭॥ ਬਿਸਮਨ ਬਿਸਮ ਭਏ ਬਿਸਮਾਦ ॥ ਜਿਨਿਬੂਝਿਆ ਤਿਸੁ ਆਇਆ ਸਾਦੁ॥ [ਬਿਸਮਾਦ] ਅਸਚਰਜ (ਰੂਪ ਨੂੰ ਪਾ ਕੇ) ਅਸਚਰਜ ਤੋਂ ਅਸਚਰਜ ਹੋ ਗਏਹਨ। ਜਿਸਨੂੰ (ਇਹ)ਸ੍ਵਾਦ ਆਇਆ ਹੈ ਉਸਨੇ (ਏਹ ਭੇਦ) ਬੁਝਿਆ ਹੈ। ਪ੍ਰਭ ਕੈ ਰੰਗਿ ਰਾਚਿ ਜਨ ਰਹੇ॥ ਗੁਰ ਕੈ ਬਚਨਿ ਪਦਾਰਥ ਲਹੈ ॥ ਦਾਸ ਪ੍ਰਭੂ ਦੇ ਰੰਗ ਵਿਚ ਰਚ ਰਹੇ ਹਨ। ਗੁਰਾਂ ਦੇ ਬਚਨਾਂ ਕਰਕੇ (ਇਹ) ਪਦਾਰਥ ਪਾਇਆ ਹੈ। ਓਇ ਦਾਤੇ ਦੁਖ ਕਾਟਨਹਾਰ ॥ ਜਾਕੈ ਸੰਗਿ ਤਰੈ ਸੰਸਾਰ॥ ਓਹ ਦਾਤਾ (ਜੀ ਹੀ) ਦੁਖਾਂ ਦੇ ਕੱਟਣ ਵਾਲੇ ਹਨ ਜਿਨ੍ਹਾਂਦੇ ਸੰਗ ਕਰਕੇ (ਅਨੇਕਾਂ ਜੀਵ) ਸੰਸਾਰ (ਸਮੁੰਦਰ ਤੋਂ) ਤਰੇ ਹਨ। ਜਨ ਕਾ ਸੇਵਕੁ ਸੋ ਵਡਭਾਗੀ ॥ ਜਨ ਕੈ ਸੰਗਿ ਏਕ ਲਿਵਲਾਗੀ॥