ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੪ ) ਸਹਸ ਅਠਾਰਹ ਕਹਨਿ ਕਤੇਬਾ ਅਸਲੁ ਇਕੁ ਧਾਤੁ ॥ ਹਜਾਰਹੁ ਕਤਾਬਾਂ (ਤੇ)ਅਠਾਰਾਂ(ਪੁਰਾਣ)ਅਸੂਲਨ ਇਕ[ਧਾਤ ਮਾਯਾ ਨੂੰ ਕਹਿੰਦੇ ਹਨ (ਅਰਥਾਤ ਇਹ ਅਸੂਲ [ਨਿਯਮ ਹੈ, ਕਿ ਵਡੇ ਦੇ ਮਗਰ ਛੋਟੇ ਟੁਰਦੇ ਹਨ, ਜਦ ਵੇਦ ਹੀ ਇਕ ਮਾਯਾ ਦਾ ਨਿਰਨਾ ਕਰਦੇ ਹਨ ਤਾਂ ਵੇਦਾਂਦੇ ਬੱਚੇ ਪੁਰਾਣ ਭੀ ਓਸੇ ਰਾਹ ਪੈਣਗੇ,ਜੇਹੜਾ ਵੇਦਾਂ ਨੇ ਦੱਸਿ ਆ ਹੈ ਅਤੇ ਪੁਰਾਣਾਂ ਦੇ ਮਗਰ ਹੀ ਹੋਰ ਹਜ਼ਾਰਾਂ ਪੁਸਤਕਾਂ ਹਨ) । ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸit (ਜੇ ਉਸਦਾ) ਲੇਖਾ (ਹੋ ਸਕਦਾ) ਹੋਵੇ, ਤਾਂ ਅਸੀਂ ਭੀ) ਲਿਖੀਏ, (ਕਿਉਂਕਿ ਨਿਯਮ, ਹੈ ਕਿ ਜੋ ਲੇਖੇ ਵਿਚ ਹੈ, ਉਸਦਾ) : ਨਾਸ ਹੋਵੇਗਾ, (ਪਰ ਉਹ ਨਾਸ ਤੋਂ ਰਹਿਤ ਹੈ, ਇਸ ਲਈ ਉਹ ਲਖੇ ਵਿਚ ਨਹੀਂ ਆ ਸਕਦਾ ।) ਨਾਨਕ ਵਡਾ ਆਖੀਐ ਆਪੇ ਜਾਣੈ ਆ੫॥੨੨॥ ਸਤਿਗੁਰੂ ਦੀ (ਆਖਦੇ ਹਨ, ਉਸ ਨੂੰ ਵਡਾ ਆਖਣਾ ਚਾਹੀਦਾ ਹੈ, (ਉਹ) ਆਪਣੇ (ਭੇਦ ਨੂੰ) ਆਪ (ਹੀ) ਜਾਣਦਾ ਹੈ ॥੨੨!! ਸੰਪ੍ਰਦਾਈ ਇਸ ਅਸੁਲੂ ਦਾ ਅਰਥ ਅਸਲ ਕਰਦੇ ਹਨ, ਜੋ ਬਣ ਨਹੀਂ ਸਕਦਾ, ਕਿਉਂਕਿ ਅਸਲੁ ਪਦ ਨਾਲ ਸੱਸੇ ਨੂੰ ਔਕੜ ਨਹੀਂ ਹੁੰਦਾ, ਸਗ, ਲੱਲੇ ਨੂੰ ਔਕੜ ਹੁੰਦਾ ਹੈ । ਇਹ ਅਸਲੂ ਅਸੂਲਨ' ਦਾ ਅਪਭੰਸ਼ ਹੈ । ਗਿਆਨੀ ਬਖਸ਼ੀਸ਼ ਸਿੰਘ ਤੇ ਸੰਤ ਸੁਤੇ ਪ੍ਰਕਾਸ਼ ਜੀ ਨੇ ਇਸਦਾ ਅਰਥ 'ਅਸਲ ਘੋੜੇ ਦਾ ਰੋਮ ਕਰਕੇ ਭਾਵ ਕਢਿਆ ਹੈ-ਜਿਵੇਂ ਘੋੜੇ ਦੇ ਰੋਮ ਬਿਅੰਤ ਹਨ, ਤਿਵੇਂ ਬ੍ਰਹਮੰ . ਬਿਅੰਤ ਹਨ।