ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ ਹਨ ( ੧੬੩ ) ਸਾਹਿਬ ਅਤੇ ਉਸਵਿਚ ਆਪਣੇ ਪ੍ਰਭੂ ਦਾ ਹੁਕਮ ਪਛਾਣਦੇ ਹਨ। ਤਿਸਕੀ ਮਹਿਮਾ ਕਉਨ ਬਖਾਨਉ॥ ਤਿਸਕਾ ਗੁਨੁ ਕਹਿ ਏਕ ਨ ਜਾਨਉ ॥ ਉਸ (ਪੁਰਸ਼) ਦੀ ਮਹਿਮਾ (ਮੈਂ) ਕੀ ਕਹਾਂ ? (ਮੈਂ ਤਾਂ ਉਸਦਾ ਇਕ ਗੁਣ ਭੀ ਕਹਿਣਾ ਨਹੀਂ ਜਾਣਦਾ। ਆਠ ਪਹਰ ਪ੍ਰਭੁ ਬਸਹਿ ਹਜੂਰੇ ॥ ਕਹੁ ਨਾਨਕ ਸੇਈ ਜਨ ਪੂਰੇ॥੭॥ ਅੱਠੇਪਹਿਰ ਉਹ ਪ੍ਰਭੂ ਦੇ ਨੇੜੇ ਵਸਦੇ ਹਨ। ਸਤਿ- ਗੁਰੂ ਜੀ ਕਹਿੰਦੇ ਹਨ, ਓਹੀ ਪੂਰੇ ਸੰਤ ਹਨ ॥੭॥ ਮਨ ਮੇਰੇ ਤਿਨ ਕੀ ਓਟ ਲੇਹਿ॥ ਮਨੁ ਤਨੁ ਅਪਨਾ ਤਿਨ ਜਨ ਦੇਹਿ॥ ਹੇ ਮੇਰੇ ਮਨ ! ਉਨ੍ਹਾਂ ਦੀ ਓਟ ਲੈ ਅਤੇ ਉਨ੍ਹਾਂਪੁਰਸ਼ਾਂ ਆਪਣਾ ਤਨ ਮਨ ਭੇਟਾ ਕਰ ਦੇਹੁ ਜਿਨਿ ਜਨਿ ਅਪਨਾ ਪ੍ਰਭੁ ਪਛਾਤਾ॥ ਸੋ ਜਨ ਸਰਬ ਥੋਕ ਕਾ ਦਾਤਾ॥ ਨੇ ਆਪਣਾ ਪ੍ਰਭੂ ਪਛਾਣਿਆ ਹੈ। ਉਹ ਜਿਸ ਪੁਰਸ਼ ਰਬ ਹੀ ਸਾਰੇ ਪਦਾਰਥਾਂ ਦਾ ਦਾਤਾ ਹੈ। ਤਿਸਕੀ ਸਰਨਿ ਸਰਬ ਸੁਖ ਪਾਵਹਿ ॥ ਤਿਸਕੈ ਦਰਸਿ ਸਭ ਪਾਪ ਮਿਟਾਵਹਿ ॥