ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/459

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੂ ਸੁਖਮਨੀ ( ੧੬੫) ਸਾਹਿਬ ਸੇਵਕ ਕਉ ਗੁਰੁ ਸਦਾ ਦਇਆਲ ਸਤਿਗੁਰੂ ਸਿਖ ਦੀ ਹਰਤਰ੍ਹਾਂ ਦੀ ਪਾਲਣਾ ਕਰਦਾ ਹੈ ਸੇਵਕ ਉੱਤੇ ਸਦਾ ਹੀ ਦਿਆਲੂ ਹੈ। ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ॥ ਸਤਿਗੁਰੂ ਸਿਖਦੀ ਕੁਮਤੀ (ਰੂਪ)ਮੈਲ (ਤਦੋਂ) ਨਾਸ ਕਰਦਾ ਹੈ, (ਜਦੋਂ ਸਿੱਖ) ਗੁਰਾਂ ਦੇ ਉਪਦੇਸ਼ ਕਰਕੇ ਹਰਿ ਨਾਮ ਨੂੰ ਜਪਦਾ ਹੈ । ਸਤਿਗੁਰੁ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ॥ (ਤਦੋਂ) ਸਤਿਗੁਰੂ ਸਿੱਖ ਦੇ ਬੰਧਨ ਕੱਟ ਦੇਂਦਾ ਹੈ, (ਜਦੋਂ) ਗੁਰੂ ਦਾ ਸਿਖ ਵਿਕਾਰਾਂ ਤੋਂ ਹਟ ਜਾਂਦਾ ਹੈ। ਸਤਿਗੁਰੁ ਸਿਖ ਕਉ ਨਾਮੁ ਧਨੁ ਦੇਇ॥ ਗੁਰ ਕਾ ਸਿਖ ਵਡਭਾਗੀ ਹੈ। ਸਤਿਗੁਰੂ (ਜਿਸ) ਸਿੱਖ ਨੂੰ ਨਾਮ ਧਨ ਦੇਂਦਾ ਹੈ, (ਉਹ) ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਹੈ। ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕਸਤਿਗੁਰੂ ਸਿਖਕਉਜੀਅ ਨਾਲਿ ਸਮਾਰੈ॥ ਸਤਿਗੁਰੂ ਸਿੱਖ ਦਾ ਲੋਕ ਪਰਲੋਕ ਸਵਾਰ ਦੇਂਦਾ ਹੈ। ਸਤਿਗੁਰੂ ਜੀ (ਆਖਦੇ ਹਨ),ਸਤਿਗੁਰੂ ਸਿੱਖ ਨੂੰ (ਆਪਣੀ)