ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੫ ) ਪ੍ਰਸ਼ਨ:-ਜਦ ਵੇਦਾਂ ਪੁਰਾਣਾਂ ਨੂੰ ਉਸਦਾ ਪਤਾ ਨਹੀਂ ਲੱਗਾ ਤਾਂ ਸਿਮਰਨ ਕਰਨ ਵਾਲਿਆਂ ਨੇ ਤਾਂ ਉਸਦਾ ਭੇਦ ਪਾ ਲਿਆ ਹੋਵੇਗਾ ? ਉੱਤਰ:ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹਪਵਹਿ ਸਮੁੰਦਿ ਨਜਾਣੀਐਹਿ॥ ਸਲਾਹੁਣ ਵਾਲਿਆਂ ਨੇ ਉਸਨੂੰ) ਸਲਾਹਿਆ ਹੈ, (ਪਰ) ਏਨੀ (ਸੁਰਤਿ ਖਬਰ (ਉਨ੍ਹਾਂ ਨੇ ਭੀ) ਨਹੀਂ ਪਾਈ (ਕਿ ਨਿਰੰਕਾਰ ਕੇਡਾ ਕੁ ਹੈ । ਜਿਵੇਂ) ਨਦੀਆਂ ਤੇ ਵਾਹ ਬਰਸਾਤੀ ਨਾਲੇ ਸਮੁੰਦਰ ਵਿਚ ਜਾ ਪੈਂਦੇ ਹਨ, (ਪਰ ਉਸ ਦੇ ਅੰਤ ਨੂੰ) ਨਹੀਂ ਜਾਣ ਸਕਦੇ, ਇਵੇਂ ਸਿਰਰਨ ਕਰਨ ਵਾਲੇ ਉਸਦੇ ਨਾਲ ਅਭੇਦ ਹੋ ਜਾਂਦੇ ਹਨ ਪਰ ਭੇਦ ਨਹੀਂ ਪਾ ਸਕਦੇ ) । ਪ੍ਰਸ਼ਨ-ਜੋ ਸਿਮਰਨ ਵਿਚ ਲੱਗਾ ਹੈ, ਉਸ ਨੂੰ ਕਿਸੇ ਲੋਭ ਲਾਲਚ ਜਾਂ ਡਰ ਨਾਲ ਸਿਮਰਨ ਤੋਂ ਹਟਾਇਆ ਜਾ ਸਕਦਾ ਹੈ ? ਉੱਤਰਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥ (ਜੇ ਕੋਈ) ਸਮੁੰਦਰਾਂ ਦਾ ਪਾਤਸ਼ਾਹ (ਹੋਵੇ, ਅਤੇ ਖੁਸ਼ਕੀ ਦਾ ਭੀ) ਸ਼ਹਿਨਸ਼ਾਹ ਹੋਵੇ, ਜਿਸ ਦੇ ਘਰ ਵਿਚ [ਗਿਰਹਾ] ਇੰਦੂ

  • ਇੰਦੂ ਦਾ ਨਾਮ ‘ਗਿਰਹਾ’ ਕਿਵੇਂ ਹੋਯਾ ਇਸ ਦਾ ਪ੍ਰਸੰਗ ਨਾਵੇਂ ਭਾਗ’ ਵਿਚ ‘ਗਿਰਹਾ ਪਦ ਦਾ ਪ੍ਰਸੰਗ ਪੜੋ ।