ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/464

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ ( ੧੭੦ ) ਨਿਰਾਹਾਰ ਨਿਰਵੈਰ ਸੁਖਦਾਈ॥ ਸਾਹਿਬ ਤਾਕੀ ਕੀਮਤਿ ਕਿਨੈ ਨ ਪਾਈ ॥ (ਗੁਰੂ) ਨਿਰਾਹਾਰ ਹੈ, ਨਿਰਵੈਰ ਹੈ, ਸੁਖਦਾਈ ਹੈ ਉਸਦੀ ਕੀਮਤ ਕਿਸੇ ਨੇ ਭੀ ਨਹੀਂ ਪਾਈ, (ਅਰਥਾਤ ਕਿਸੇ ਤੋਂ ਭੀ ਗੁਰੂ ਦੀ ਉਪਮਾ ਨਹੀਂ ਕੀਤੀ ਜਾਂਦੀ)। ਅਨਿਕ ਭਗਤ ਬੰਦਨ ਨਿਤ ਕਰਹਿ॥ ਚਰਨ ਕਮਲ ਹਿਰਦੈ ਸਿਮਰਹਿ ॥ ਅਨੇਕਾਂ ਭਗਤ ਨਿੱਤ (ਹੀ ਗੁਰੂ ਨੂੰ) ਬੰਦਨਾਂ ਕਰਦੇ ਹਨ ਅਤੇ ਗੁਰੂਦੇ) ਚਰਨ ਕਮਲਾਂ ਨੂੰ ਹਿਰਦੇ ਵਿਚ ਅਰਾਧ ਹਨ । ਸਦ ਬਲਿਹਾਰੀ ਸਤਿਗੁਰ ਅਪਨੇ ॥ ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥ (ਮੈਂ) ਸਦਾ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ । ਸਤਿਗੁਰੂਜੀ (ਆਖਦੇ ਹਨ,ਗੁਰੂ) ਐਸਾ (ਹੈ) ਜਿਸਦੀਕ੍ਰਿਪਾ ਨਾਲ ਪ੍ਰਭੂ ਨੂੰ ਜਪਿਆ ਹੈ॥੫॥ ਇਹੁ ਹਰਿ ਰਸੁ ਪਾਵੈ ਜਨੁ ਕੋਇ ॥ ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥ ਇਹ ਹਰਿ (ਨਾਮ) ਰਸ ਨੂੰ ਕੋਈ ਪੁਰਸ਼ ਹੀ ਪਾਂਦਾ ਹੈ | (ਜੋ ਇਹ) ਅੰਮ੍ਰਿਤ ਪੀਂਦਾ ਹੈ, ਉਹ ਅਮਰ ਹੋ ਜਾਂਦਾ ਹੈ। ਉਸੁ ਪੁਰਖ ਕਾ ਨਾਹੀ ਕਦੇ ਬਿਨਾਸ॥