ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/467

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ ( ੧੭੩ ) ਸਾਹਿਬ ਕਲਾ ਧਾਰਿ ਜਿਨਿ ਸਗਲੀ ਮੋਹੀ ॥ ( ਉਹ ) ਆਪੇ ਨਿਰਗੁਣ ਹੈ ਅਤੇ ਸਰਗੁਣ ਭੀ ਓਹੀ ਹੈ, ਜਿਸਨੇ ( ਆਪਣੀ ) ਸ਼ਕਤੀ ਧਾਰਕੇ ਸਾਰੀ ( ਸ੍ਰਿਸ਼ਟੀ ) | ਮੋਹੀ ਹੋਈ ਹੈ । ਅਪਨੇ ਚਰਿਤ ਪ੍ਰਭਿ ਆਪਿ ਬਨਾਏ ॥ ਅਪੁਨੀ ਕੀਮਤਿ ਆਪੇ ਪਾਏ॥ (ਜਿਸ) ਪ੍ਰਭੂ ਨੇ ਆਪਣੇ ( ਅਨੇਕਾਂ ) ਕੌਤਕ ਆਪੇ ਹੀ ਬਣਾਏ ਹਨ । (ਉਹ) ਆਪਣੀ ਕੀਮਤ ਨੂੰ ਆਪੇ ਹੀ ਪਾਂਦਾ ਹੈ। ਹਰਿ ਬਿਨੁ ਦੂਜਾ ਨਾਹੀ ਕੋਇ ॥ ਸਰਬ ਨਿਰੰਤਰਿ ਏਕੋ ਸੋਇ ॥ ਹਰੀ ਤੋਂ ਬਿਨਾਂ (ਹੋਰ) ਕੋਈ ਦੂਜਾ ਨਹੀਂ ਹੈ। ਉਹ ਇਕੋ ਹੀ ਸਭਨਾਂ ਵਿਚ ਇਕਰਸ ( ਪੂਰਨ ) ਹੈ। ਓਤਿ ਪੋਤਿ ਰਵਿਆ ਰੂਪ ਰੰਗ ॥ ਭਏ ਪ੍ਰਗਾਸ ਸਾਧ ਕੈ ਸੰਗ॥ ਤਾਣੇ ਪੇਟੇ (ਦੇ ਸੂਤ ਵਾਂਗ) ਰੰਗ ਰੂਪ ਵਿਚ ਮਿਲਿਆ ਯਾ ਹੈ ਅਤੇ ਸਾਧ ਦੇ ਸੰਗ ਕਰਕੇ ਪ੍ਰਗਟ ਹੁੰਦਾ ਹੈ। ਰਚਿ ਰਚਨਾ ਅਪਨੀ ਕਲ ਧਾਰੀ ॥ ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥ (ਜਿਸਨੇ) ਰਚਨਾ ਰਚਕੇ (ਇਸ ਵਿਚ) ਆਪਣੀ ਕਲਾ ਟਿਕਾਈ ਹੋਈ ਹੈ। ਸਤਿਗੁਰੂ ਜੀ (ਆਖਦੇ ਹਨ, ਮੈਂ ਉਸ ਤੋਂ)