ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/469

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ (੧੭੫) ਸਾਹਿਬ ਹਰਿ ਨਾਮ ਰੂਪ ਵਸਤੂ ਨੂੰ ਦ੍ਰਿੜ੍ਹ (ਨਿਸਚੇ) ਕਰਕੇ ਫੜੋ ਇਹੁ ਧਨੁ ਸੰਚਹੁ ਹੋਵਹੁ ॥ ਭਗਵੰਤ ॥ ਸੰਤ ਜਨਾ ਕਾ ਨਿਰਮਲ ਮੰਤ ॥ ਇਹ ਧਨ ਕੱਠਾ ਕਰੋ ( ਤੇ ) ਸ਼ਾਹੂਕਾਰ ਬਣੋ। ਸੰਤ ਜਨਾਂ ਦਾ ਇਹੋ) ਪਵਿਤ੍ਰ ਉਪਦੇਸ਼ ਹੈ। ਏਕ ਆਸ ਰਾਖਹੁ ਮਨ ਮਾਹਿ ॥ ਸਰਬ ਰੋਗ ਨਾਨਕ ਮਿਟਿ ਜਾਹਿ ॥ ੧ ॥ ਮਨ ਵਿਚ ਇੱਕ ਦੀ ਆਸ ਰੱਖੋ। ਸਤਿਗੁਰੂ ਜੀ ਆਖਦੇ ਹਨ, ਫਿਰ ) ਸਾਰੇ ਰੋਗ ਮਿਟ ਜਾਣਗੇ॥ ੧॥ ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥ R ਧਨੁ ਹਰਿ ਸੇਵਾ ਤੇ ਪਾਵਹਿ॥ ਜਿਸ ਧਨ ਨੂੰ ਪਾਉਣ (ਲਈ) ਚੌਹਾਂ ਕੂੰਟਾਂ ਵਿਚ ਉੱਠ ਜਾਂਦਾ ਹੈ। ਹਰੀ ਦੀ ਸੇਵਾ ਕਰਕੇ ਉਹ ਧਨ ਪਾ ਲਏਂਗਾ। ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥ ਸੋ ਸੁਖੁ ਸਾਧੂ ਸੰਗਿ ਪਰੀਤਿ ॥ ਮੋਗ ਨਾਲ ਹੇ ਮਿਤ ! ਜਿਸ ਸੁਖ ਨੂੰ ਤੂੰ ਨਿੱਤ ਚਾਹੁੰਦਾ ਹੈ। ਸਾਧ ਪ੍ਰੀਤੀ ਕਰਕੇ ਉਹ ਸੁਖ ( ਪਾ ਲਏਂਗਾ ) । ਜਿਸੁ ਸੋਭਾਕਉ ਕਰਹਿ ਭਲੀ ਕਰਨੀ ॥ ਸਾ ਸੋਭਾ ਭਜੁ ਹਰਿ ਕੀ ਸਰਨੀ ॥