ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੬ ).. [ਸੇਤੀ]ਸਮਾਨ ਧਨ ਮਾਲ (ਹੋਵੇ) । (ਜੇ ਜਗ ਜਾਸੂ ਦੇ) ਮਨੋਂ ਨਾਮ ਨਾਂ ਭੁੱਲੇ (ਤਾਂ ਜਗਯਾਸੁ) ਉਸ ਬਾਦਸ਼ਾਹ ਨੂੰ) ਕੀੜੀ ਦੇ ਬਰਾਬਰ (ਭੀ ਨਹੀਂ ਜਾਣਦਾ, ਅਰਥਾਤ ਨਾਮ ਵਿਚ ਲਿਵ ਜੁੜ ਜਾਏ ਤਾਂ ਥੋੜਾ ਲਾਲਚ ਕੀ, ਇੰਦ ਜਿੰਨੀ ਧਨ ਸੰਪਦਾ ਨੂੰ ਵੇਖਕੇ ਭੀ ਉਸ ਦਾ ਮਨ ਨਹੀਂ ਡੋਲਦਾ, ਅਤੇ ਤੁੱਛ ਧੱਮਕੀ ਦਾ ਡਰ ਕਾਹਦਾ ? ਏਡਾ ਵੱਡਾ ਰਾਜ ਭੀ ਉਸ ਨੂੰ ਕੀਤੀ ਵਰਗਾ ਭਾਸਦਾ ਹੈ, ਫਿਰ ਉਸ ਨੇ ਕਿਸੇ ਕੋਲੋਂ ਡਰਕੇ ਸਿਮਰਨ ਤੋਂ ਕੀ ਹਟਨਾ ਹੋਇਆ ? ਪ੍ਰਸ਼ਨ-ਕਰਤਾਰ ਦੀ ਰਚਨਾ ਵਿਚੋਂ ਕਿੰਨਾਂ ਗੱਲਾਂ ਦਾ ਅੰਤ ਨਹੀਂ ਸੌਂਦਾ ? ਇਸ ਦੇ ਉੱਤਰ ਵਿਚ ਫੁਰਮਾਂਦੇ ਹਨ: ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ (ਉਸ ਦੀਆਂ) ਸਿਫਤਾਂ ਦਾ ਅੰਤ ਨਹੀਂ, (ਸਿਫਤਾਂ ਕਹਿ ਵਾਲਿਆਂ ਦਾ ਭੀ) ਅੰਤ ਨਹੀਂ ਹੈ । ਉਸ ਦੇ ਕਰਤਬਾਂ ਦਾ ਅੰਤ ਨਹੀਂ (ਅਤੇ ਉਸ ਦੀਆਂ) ਦਾਤਾਂ (ਦਾ ਭੀ) ਅੰਤ ਨਹੀਂ ਹੈ। ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਵੇਖਣ ਦਾ ਅੰਤ ਨਹੀਂ, ਸੁਨਣ ਦਾ ਭੀ ਅੰਤ ਨਹੀਂ ਹੈ (ਇਸ ਗੱਲ ਦਾ ਭੀ) ਅੰਤ ਨਹੀਂ ਜਾਪਦਾ, ਜੋ ਉਸ ਦੇ) ਮਨ ਵਿਚ ਕੀ [ਮੰਤੁ ਸਲਾਹ ਹੈ ? ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥