ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ (੧੮੪) 1 ਸਾਹਿਬ ਹੇ ਪ੍ਰਭੂ ! ਦਾਸ ਮੰਗਤਾ (ਹੋਕੇ ਇਹੋ) ਦਾਨ ਮੰਗ ' ਹੈ, ਕਿਰਪਾ ਕਰਕੇ (ਮੈਨੂੰ) ਹਰਿ ਨਾਮ ਬਖਸ਼ੋ ਸਾਧ ਜਨਾ ਕੀ ਮਾਗਉ ਧੂਰਿ॥ ਪਾਰਬ੍ਰਹਮ, ਮੇਰੀ ਸਰਧਾ ਪਰਿ॥ (ਮੈਂ) ਸੰਤ ਜਨਾਂ ਦੀ (ਚਰਨ ) ਧੂੜੀ ਮੰਗਦਾਂ ਹਾਂ ਹੇ ਪਾਰਬ੍ਰਹਮ ! ਮੇਰੀ (ਇਹ) ਇੱਛਾ ਭੀ ਪੂਰੀ ਕਰ। ਸਦਾ ਸਦਾ ਪ੍ਰਭ ਕੇ ਗੁਨ ਗਾਵਉ॥ ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ॥ ਹੇ ਪ੍ਰਭੂ ! (ਮੈਂ) ਸਦਾ ਹੀ ਤੇਰੇ ਗੁਣ ਗਾਉਂਦਾ ਹਾਂ। ਹੇ ਪ੍ਰਭੂ ! (ਮੈਂ) ਸਾਸ ਸਾਸ ਤੈਨੂੰ ਹੀ ਧਿਆਉਂਦਾ ਹਾਂ। ਚਰਨ ਕਮਲ ਸਿਉ ਲਾਗੈ ਪ੍ਰੀਤਿ॥ ਭਗਤਿ ਕਰਉ ਪ੍ਰਭ ਕੀ ਨਿਤ ਨੀਤਿ॥ (ਤੇਰੇ) ਚਰਨ ਕਮਲਾਂ ਨਾਲ ( ਮੇਰੀ ) ਪ੍ਰੀਤੀ ਲਗ ਜਾਵੇ। ਹੇ ਪ੍ਰਭੂ ! ਹਰ ਰੋਜ਼ ਤੇਰੀ ਭਗਤੀ ਕਰਦਾ ਰਹਾਂ। ਏਕ ਓਟ ਏਕੋ ਆਧਾਰੁ॥ ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ॥੧॥ ਇਕ ( ਤੇਰੀ ) ਓਟ (ਹੋਵੇ ਅਤੇ) ਇਕੋ (ਤੇਰਾ ਹੀ ਆਸਰਾ (ਹੋਵੇ)। ਸਤਿਗੁਰੂ ਜੀ (ਆਖਦੇ ਹਨ), ਹੇ ਪ੍ਰਭੂ! (ਮੈਂ ਇਸਤਰ੍ਹਾਂ)ਨਾਮ ਦਾ[ਸਾਰ] ਸਿਮਰਣ ਕਰਨਾ ਮੰਗਦਾ ਹਾਂ ॥੧॥