ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
( 89) (ਇਸ ਗੱਲ ਦਾ) ਅੰਤ ਨਹੀਂ ਜਾਪਦਾ, (ਜੋ ਉਸ ਨੇ) ਜਗਤ (ਕਿਵੇਂ ਤੇ ਕਦੋਂ ਪੈਦਾ) ਕੀਤਾ। (ਉਸ ਦੇ) ਪਾਰ (ਤੇ) ਉਰਾਰ (ਦਾ ਭੀ) ਅੰਤ ਨਹੀਂ ਜਾਪਦਾ। ਅੰਤ ਕਾਰਣਿ ਕੇਤੇ ਬਿਲਲਾਹਿ॥ ਤਾਕੇ ਅੰਤ ਨ ਪਾਏ ਜਾਹਿ॥ (ਇਨ੍ਹਾਂ ਗੱਲਾਂ ਦਾ) ਅੰਤ (ਲੈਣ) [ਕਾਰਣਿ] ਵਾਸਤੇ ਕਿੰਨੇ ਹੀ ਰੋਂਦੇ ਫਿਰਦੇ ਹਨ। (ਪਰ) ਉਸ ਦੇ (ਕੰਮਾਂ ਦੇ) ਅੰਤ ਨਹੀਂ ਪਾਏ ਜਾਂਦੇ। ਏਹੁ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥ (ਬੱਸ!) ‘ਏਹ ਅੰਤ ਹੈ’ (ਏਨੀ ਗੱਲ) ਕੋਈ ਨਹੀਂ ਜਾਣਦਾ। ਜਿੰਨਾ ਭੀ) ਬਹੁਤਾ ਆਖੀਏ ( ਉਹ ਉੱਨਾ ਹੀ ਹੋਰ) ਬਹੁਤ ਹੋ ਜਾਂਦਾ ਹੈ। ਵਡਾ ਸਾਹਿਬੁ ਊਚਾ ਥਾਉ॥ ਊਚੇ ਉਪਰਿ ਊਚਾ ਨਾਉ॥ (ਉਹ ਸਾਹਿਬ (ਸਭ ਤੋਂ) ਵੱਡਾ (ਹੈ, ਅਤੇ ਉਸ ਦੇ ਰਹਿਣ ਦਾ) ਥਾਂ ਉੱਚਾ (ਹੈ, ਪਰ ਉਸ ਦੇ) ਉੱਚੇ (ਥਾਂ) [ਉਪਰਿ] ਨਾਲੋਂ (ਉਸ ਦਾ) ਨਾਮ ਉੱਚਾ ਹੈ। ਏਵਡੁ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥