ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/484

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ ( ੧੯੦ ) ਸਾਹਿਬ ਨੇਹੁ ਪੇਖਿ ਦਰਸ ਸੁਖੁ ਹੋਇ॥ ਮਨੁ ਬਿਗਸੈ ਸਾਧ ਚਰਨ ਧੋਇ ॥ ਅੱਖਾਂ ਨੂੰ ਦਰਸ਼ਨ ਵੇਖਕੇ ਸੁਖ ਹੋਇਆ ਹੈ ਅਤੇਮਨ ਸੰਤਾਂ ਦੇ ਚਰਨ ਧੋਕੇ [ਬਿਗਸੈ ਖਿੜ ਪਿਆ ਹੈ। ਭਗਤ ਜਨਾ ਕੈ ਮਨਿ ਤਨਿ ਰੰਗਿ॥ ਬਿਰਲਾ ਕੋਊ ਪਾਵੈ ਸੰਗੁ ॥ ਭਗਤ ਜਨਾਂ ਦੇ ਮਨ ਤਨ ਵਿਚ ਅਨੰਦ ਹੈ।ਕੋਈ ਵਿਰਲਾ (ਹੀ ਸੰਤਾਂ ਦਾ) ਸੰਗ ਪਾਂਦਾ ਹੈ। ਏਕ ਬਸਤੁ ਦੀਜੈ ਕਰਿ ਮੁਇਆ॥ ਗੁਰ ਪ੍ਰਸਾਦਿ ਨਾਮੁ ਜਪਿ ਲਇਆ॥ ਹੇ ਗੁਰੋ ! ਕ੍ਰਿਪਾ ਕਰਕੇ (ਮੈਨੂੰ) ਇਕ (ਨਾਮ ਰੂਪ) ਵਸਤੂ ਬਖਸ਼ੋ, (ਕਿਉਂਕਿ ਤੁਹਾਡੀ) ਕ੍ਰਿਪਾ ਨਾਲ (ਜਿਸਨੇ ਨਾਮ ਨੂੰ ਜਪ ਲਿਆ ਹੈ। ਤਾਕੀ ਉਪਮਾ ਕਹੀ ਨ ਜਾਇ ॥ ਨਾਨਕ ਰਹਿਆ ਸਰਬ ਸਮਾਇ ॥੬॥ ਉਸਦੀ ਉਪਮਾ ਕਹੀ ਨਹੀਂਜਾਂਦੀ ਸਤਿਗੁਰੂ ਜੀ ਆਖਦੇ ਹਨ,ਉਹ ਸਰਬ (ਵਿਆਪਕ ਵਿਚ) ਸਮਾ ਰਿਹਾ ਹੈ॥੬॥ ਪ੍ਰਭ ਬਖਸੰਦ ਦੀਨ ਦਇਆਲ ॥ ਭਗਤਿ ਵਛਲ ਸਦਾ ਕਿਰਪਾਲ ॥