ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੮ ) (ਜੇਡਾ ਉੱਚਾ ਨਾਮ ਹੈ) ਏਡਾ ਉੱਚਾ ਕੋਈ (ਹੋਰ) ਹੋਏ॥ (ਤਦ) ਉਸ ਉੱਚੇ ( ਨਿਰੰਕਾਰ ਦੇ ਸਰੂਪ) ਨੂੰ ਉਹ ਜਾਣ ਸਕੇਗਾ। ਜੇਵਡੁ ਆਪਿ ਜਾਣੈ ਆਪਿ ਆਪਿ॥ ਨਾਨਕ ਨਦਰੀ ਕਰਮੀ ਦਾਤਿ ॥੨੪॥ ਜਿਡਾ ਵੱਡਾ (ਉਹ) ਆਪ ਹੈ, ਆਪਣੀ ਵਡਿਆਈ ਨੂੰ ਆਪੇ ਜਾਣਦਾ ਹੈ । ਸਤਿਗੁਰੂ ਜੀ (ਆਖਦੇ ਹਨ, ਉਸ ਦੀ) ਨਦਰੀ ਕ੍ਰਿਪਾ ਦ੍ਰਿਸ਼ਟੀ ਨਾਲ ਹੀ ਨਾਮ ਦੀ) [ਕਰਮੀ] ਬਖਸ਼ਸ਼ ਰੂਪ ਦਾ (ਮਿਲਦੀ ਹੈ) ॥੨੪॥ ਪ੍ਰਸ਼ਨ:-ਉਸ ਦੀ ਮੇਹਰ ਨਾਲ ਜੋ ਜੋ ਬਖਸ਼ਸ਼ ਹੁੰਦੀ ਹੈ, ਉ ਦਾ ਵਿਚਾਰ ਪ੍ਰਗਟ ਕਰੋ, ਇਸ ਦੇ ਉੱਤਰ ਵਿਚ ਕਹਿੰਦੇ ਹਨ: ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥ (ਉਸ ਦੀ) [ਕਰਮੁ] ਬਖਸ਼ਸ਼ (ਦਾ ਵਿਚਾਰ) ਬਹੁਤਾ ਹੈ, ਜੋ ਲਿਖਿਆ ਨਹੀਂ ਜਾਂਦਾ । (ਉਹ) ਵੱਡਾ ਦਾਤਾ (ਹੈ, ਜਿਸ ਨੂੰ ਦਾ ਬਖਸ਼ਦਾ ਹੈ, ਮੁੜ ਉਸ ਤੋਂ ਮੋੜਣ ਦੀ ) [ਤਮਾਇ ਇਛਾ ਤਿ • ( ਨੀ ਭੀ) ਨਹੀਂ ਰੱਖਦਾ) । ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰੁ ॥ ਕੇਤੇ ਖਪਿ ਤੁਟਹਿ ਵੇਕਾਰ ॥