ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/491

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ ( ੧੯੭ ) ਸਾਹਿਬ ਤਹ ਕਉਨ ਕਉ ਮਾਨ ਕਉਨ ਅਭਿਮਾਨ॥ ਜਦ ਨਿਰੰਜਨ, ਨਿਰੰਕਾਰ ਹੀ ਬੰਧਨਾਂ ਤੋਂ ਰਹਿਤ ਸੀ।ਤਦ ਮਾਣ ਕਿਸ ਨੂੰ ਸੀ ਅਤੇ ਅਪਮਾਨ ਕਿਸਨੂੰ ਸੀ ? ਜਹ ਸਰੂਪ ਕੇਵਲ ਜਗਦੀਸ॥ ਤਹ ਛਲ ਛਿਦ੍ਰ ਲਗਤ ਕਹੁ ਕੀਸ ॥ ਜਦ ਕੇਵਲ ਜਗਦੀਸ਼ੁਰ ਸਰੂਪ (ਹੀ ਸਭ ਕੁਝ ਹੈ) ਤਦ ਦੱਸੋ ਛਲ ਛਿਦ੍ਰ ਕਿਸਨੂੰ ਲਗਦਾ ਹੈ ? ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ॥ ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ॥ ਜਦੋਂ ਜੋਤੀ ਸਰੂਪ ਹੀ ਜੋਤੀ ਦੇ ਨਾਲ ਸਮਾ ਜਾਂਦਾ ਹੈ ਤਦ ਕਿਸਨੂੰ ਭੁੱਖ (ਲਗਦੀ ਹੈ ਅਤੇ' ਕੌਣ ਤ੍ਰਿਪਤ ਹੁੰਦਾ ਹੈ? ਕਰਨ ਕਰਾਵਨ ਕਰਨੈ ਹਾਰੁ ॥ ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥ (ਜੋ) ਕਰਣਹਾਰ (ਸਭ ਕੁਝ) ਕਰਣ ਤੇ ਕਰਾਣਵਾਲਾ ਹੈ।ਸਤਿਗੁਰੁ ਜੀ (ਆਖਦੇ ਹਨ, ਉਸ) ਕਰਤੇ ਦਾ ਸੁਮਾਰੁ ਹਿਸਾਬ ਨਹੀਂ ਹੋ ਸਕਦਾ॥੪॥ ॥ ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥ ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥ ਜਦ (ਉਸਨੇ)ਆਪਣੀ ਸ਼ੋਭਾ ਆਪਣੇ ਨਾਲ ਬਣਾਈ ਹੋਈ ਸੀ),ਤਦੋਂ ਮਾਪਿਉ ਮਿਤ੍ਰ, ਪੁਤੁ ਤੇ ਭਰਾ ਕਿਥੇਸਨ