ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯ ) । ਕਿੰਨੇ ਹੀ ਸੁਰਮੇ (ਉਸ ਪਾਸੋਂ) ਅਪਾਰ (ਬਲ) ਮੰਗਦੇ ਬਨ । ਕਿੰਨੀ ਤਰਾਂ ਦੀਆਂ ਦਾਤਾਂ ਨੂੰ ਮੰਗਣ ਵਾਲੇ ਹੋਰ ਹਨ, ਜਿਨਾਂ ) ਗਿਣਤੀ ਦਾ ਵਿਚਾਰ ਨਹੀਂ ਹੋ ਸਕਦਾ । ਕਿੰਨੇ ਹੀ ਉਸ ਤੋਂ ਜਦਾਤਾਂ ਲੈਕ) ਵਿਕਾਰਾਂ ਵਿਚ ਖਪਕੇ ਟੁੱਟ ਪਏ ਹਨ । ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥ ਕਿੰਨੇ ਹੀ ਦਾਤਾਂ ਨੂੰ ਲੈ ਲੈ ਕੇ (ਉਸ ਤੋਂ) ਮੁਕਰ ਪਏ ਹਨ, (ਅਰਥਾਤ ਆਖਦੇ ਹਨ, ਜੋ ਕਰਤਾਰ ਨੇ ਸਾਨੂੰ ਕੁਝ ਨਹੀਂ ਦਿਤਾ) । ਕਿੰਨੇ ਹੀ ਮੁਰਖ (ਉਸ ਦੇ ਦਿਤੇ) [ਖਾਹੀ] ਭੋਗਾਂ ਨੂੰ ਭੋਗਦੇ ਹਨ (ਅਤੇ ਕਦੇ ਭੀ ਉਸ ਨੂੰ ਚੇਤੇ ਨਹੀਂ ਕਰਦੇ) । ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ ਕਿੰਨਿਆਂ ਨੂੰ ਸੁਮੱਤੇ ਲਾਉਣ ਵਾਸਤੇ ਓਹ) ਹਮੇਸ਼ਾਂ ਦੁਖ ਤੇ ਭੁਖ ਦੀ ਮਾਰ ਕਰਦਾ ਹੈ । (ਇਸ ਦੁਖ ਭੁਖ ਦੀ ਮਾਰ ਨਾਲ ਕਈ ਸੁਧਰ ਜਾਂਦੇ ਹਨ, ਅਤੇ ਕਈ ਫੇਰ ਭੀ ਨਹੀਂ ਸੁਧਰਦੇ) ਹੇ ਦਾਤੇ ! ਏਹ (ਦੁਖ ਤੇ ਭੁਖ) ਭੀ ਤੇਰੀ ਦਾਤ ਹੈ, ਕਿਉਂਕਿ ਜਿਵੇਂ ਪੁੱਤ ਦਾ ਸੁਧਾਰ ਕਰਨ ਲਈ ਪਿਤਾ ਉਸ ਨੂੰ ਦੁਖ ਭੁੱਖ ਦੇਂਦਾ ਹੈ, ਇਵੇਂ ਹੀ ਸਾਡੇ ਭਲੇ ਲਈ ਤੂੰ ਦੁਖ-ਭੁਖ ਦੀ ਮਾਰ ਕਰਦਾ ਹੈ, ਪਰ ਗਾਫ਼ਲ ਜੀਵ ਇਸ ਭੇਦ ਨੂੰ ਨਾ ਜਾਣਕੇ ਦੁਖੀ ਹੋ ਰਿਹਾ ਹੈ ) । ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥