ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ ( ੨੦੭ ) ਸਾਹਿਬ ਗੁਨ ਗਾਵਹੁ ਪ੍ਰਭ ਪਰਮਾਨੰਦੁ॥ ਸਾਧ ਸੰਗ ਨਾਲ ਮਿਲਕੇ (ਇਹ) ਅਨੰਦ (ਪ੍ਰਾਪਤ) ਕਰੋ।ਪਰਮ ਅਨੰਦ ਸਰੂਪ ਪ੍ਰਭੂ ਦੇ ਗੁਣ ਗਾਵੋ। ਰਾਮ ਨਾਮ ਤਤੁ ਕਰਹੁ ਬੀਚਾਰੁ ਦੁਲਭ ਦੇਹ ਕਾ ਕਰਹੁ ਉਧਾਰੁ॥ "(ਜੋ) ਰਾਮ ਨਾਮ ਹੈ,[ਤਤੁ] ਉਸਦਾ ਵਿਚਾਰ ਕਰੋ (ਤਾਂ ਇਸ) ਦੁਰਲੱਭ (ਮਨੁੱਖ) ਦੇਹ ਦਾ ਉਧਾਰ ਕਰ ਲਓਗੇ। ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥ ਪ੍ਰਾਨ ਤਰਨ ਕਾ ਇਹੈ ਸੁਆਉ ॥ ਅੰਮ੍ਰਿਤ] ਮਿੱਠੇ ਬਚਨਾਂ ਨਾਲ ਹਰੀ ਦੇ ਗੁਣਗਾਵੋ ਪ੍ਰਾਣ ਦੇ ਵਰਤਣ ਦਾ ਇਹੋ ਸੁਆਉ] ਮੁੱਖ ਸਾਧਨ ਹੈ। ਆਠ ਪਹਰ ਪ੍ਰਭੁ ਪੇਖਹੁ ਨੇਰਾ ॥ ਮਿਟੈ ਅਗਿਆਨੁ ਬਿਨਸੈ ਅੰਧੇਰਾ॥ ਅੱਠੇ ਪਹਿਰ ਪ੍ਰਭੂ ਨੂੰ ਨੇੜੇ ਵੇਖੋ।(ਤਦ)ਅਗਿਆਨ | ਮਿਟ ਜਾਏਗਾ (ਤੇ ਮੋਹ ਰੂਪ) ਹਨੇਰਾ ਬਿਨਸ ਜਾਏਗਾ। ਸੁਨਿ ਉਪਦੇਸੁ ਹਿਰਦੈ ਬਸਾਵਹੁ ॥ ਛੰਦੋਯ ਬ੍ਰਾਹਮਣ ਵਿਚ ‘ਵਾਕ, ਨੇਤਰ, ਕੰਨ ਤੇ ਮਨ ਇਨ੍ਹਾਂ - ਚੌਹਾਂ ਦੇ ਸਮੂਹ ਨੂੰ ਪ੍ਰਾਣ ਕਿਹਾ ਹੈ ।(੨) ਜੈਨ ਸ਼ਾਸਵਿਚ:-ਪੰਜ ਗਿਆਨਇੰਦੀਆਂ,ਮਨੋਂ ਬਲ,ਵਾਕੰਬਲ, ਸ਼ਰੀਰਬਲ,ਮਾਸ,ਗ੍ਰਾਸਤੇ " ਉਮਰਾ—ਇਨਾਂ ਸਭਨਾਂ ਦੇ ਇਕੱਠ ਦਾ ਨਾਮ ਪ੍ਰਾਣ ਮੰਨਿਆ ਹੈ।