ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ ( ੨੧੦) ਸਾਹਿਬ (ਉਸਦੀ) ਚਿੰਤਾ ਤੇ ਹੰਕਾਰ ਮਿਟ ਜਾਂਦਾ ਹੈ।ਉਹ ਪੁਰਸ਼ (ਦੇ ਬਰਾਬਰ) ਪਹੁੰਚਣ ਵਾਲਾ ਕੋਈ ਭੀ ਨਹੀਂ ਹੈ। ਸਿਰ ਊਪਰਿ ਠਾਢਾ ਗੁਰੁ ਸੂਰਾ॥ ਨਾਨਕ ਤਾਕੈ ਕਾਰਜ ਪੂਰਾ॥੭॥ (ਉਸਦੇ) ਸਿਰ ਉੱਤੇ ਪੂਰਾ ਗੁਰੂ (ਰਖਵਾਲਾ) ਖੜਾ ਹੈ। ਸਤਿਗੁਰੂ ਜੀ (ਆਖਦੇ ਹਨ, ਇਸ ਲਈ) ਉਸਦੇ ਕੰਮ ਪੂਰੇ ਹੋਏ ਹਨ॥ ੭॥ ਮਤਿ ਪੂਰੀ ਅੰਮ੍ਰਿਤੁ ਜਾਕੀ ਦ੍ਰਿਸਟਿ॥ ਦਰਸਨੁ ਪੇਖਤ ਉਧਰਤ ਸਿਸਟਿ॥ ਜਿਸ (ਗੁਰੂ) ਦੀ ਸਿੱਖਿਆ ਪੂਰੀ ਹੈ ਅਤੇ ਦ੍ਰਿਸ਼ਟੀ ਵਿਚ ਅੰਮ੍ਰਿਤ ਹੈ। (ਉਸਦਾ) ਦਰਸ਼ਨ ਵੇਖਦਿਆਂ ਹੀ ਸ੍ਰਿਸ਼ਟੀ ਤਰ ਜਾਂਦੀ ਹੈ। ਹੈ ਚਰਨ ਕਮਲ ਜਾਕੇ ਅਨੂਪ॥ ਸਫਲ ਦਰਸਨੁ ਸੁੰਦਰ ਹਰਿ ਰੂਪ॥ ਜਿਸਦੇਉਪਮਾ ਤੋਂ ਰਹਿਤ ਚਰਣ ਕਮਲ ਹਨ।(ਉਸ ਹਰੀ ਰੂਪ (ਗੁਰੂ ਦਾ) ਸੁੰਦਰ ਦਰਸ਼ਨ ਸਫਲ ਹੈ। ਧੰਨ ਸੇਵਾ ਸੇਵਕੁ ਪਰਵਾਨੁ॥ ਅੰਤਰਜਾਮੀ ਪੁਰਖੁ ਪ੍ਰਧਾਨੁ॥ (ਉਸਦੀ) ਸੇਵਾ ਧੰਨ (ਹੈ, ਜਿਸਨੂੰ ਕਰਕੇ) ਸੇਵਕ ਵਾਣ ਹੋਇਆ ਹੈ।(ਓਹੀ) ਪ੍ਰਧਾਨ ਪੁਰਖ ਅੰਤਰਜਾਮੀ