ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/512

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ (੨੧੮) ਸਾਰੀਆਂ ਅੱਖਾਂ ਵਿਚ ਆਪ ਹੀ ਵੇਖਣ ਵਾਲਾ ਹੈ। ਸਗਲ ਸਮਗ੍ਰੀ ਜਾਕਾ ਤਨਾ ਆਪਨ ਜਸੁ ਆਪਹੀ ਸੁਨਾ॥ ਸਾਹਿਬ (ਜਗਤਦੀ) ਸਾਰੀ ਸਿਮਗ੍ਰੀ (ਹੀ)ਜਿਸਦਾ[ਤਨਾ ਵੈਰਟ ਸ਼ਰੀਰ ਹੈ।(ਉਹ) ਆਪਣੇ ਜਸ ਨੂੰ ਆਪ ਹੀ ਸੁਣਦਾ ਹੈ। ਆਵਨਜਾਨੁ ਇਕੁ ਖੇਲੁ ਬਨਾਇਆ॥ ਆਗਿਆਕਾਰੀ ਕੰਨੀ ਮਾਇਆ॥ ਜੰਮਣਾ ਤੇ ਮਰਣਾ (ਇਹ ਉਸ ਨੋ) ਇਕ ਤਮਾਸ਼ ਬਣਾਇਆ ਹੋਇਆ ਹੈ। ਮਾਇਆ ਨੂੰ (ਉਸ ਨੇ ਆਪਣਾ ਆਗਿਆਕਾਰੀ ਕੀਤਾ ਹੋਇਆ ਹੈ। ਸਭ ਕੈ ਮਧਿ ਅਲਿਪਤੋ ਰਹੈ॥ ਜੋ ਕਿਛੁ ਕਹਣਾ ਸੁ ਆਪੇ ਕਹੈ॥ ਸਾਰਿਆਂ ਦੇ ਵਿਚ ਵੱਸ ਕੇ ਭੀ ਅਲਿਪਤ ਰਹਿੰਦਾਹੈ ਜੋ ਕੁਝ (ਕਿਸੇ ਨੂੰ) ਕਹਿਣਾ ਹੈ, ਉਹ ਆਪੇ ਹੀ ਕਹਿੰਦਾ ਹੈ। ਆਗਿਆ ਆਵੈ ਆਗਿਆ ਜਾਇ॥ ਨਾਨਕ ਜਾ ਭਾਵੈ ਤਾ ਲਏ ਸਮਾਇ॥੬॥ (ਜੀਵ ਉਸਦੇ) ਹੁਕਮ ਵਿਚ ਆਉਂਦਾ ਹੈ ਤੇ ਹੁਕ ਵਿਚ ਜਾਂਦਾ ਹੈ। ਸਤਿਗੁਰੂ ਜੀ ਆਖਦੇ ਹਨ ਜਦੋਂ ਚਾਹੁੰਦਾ

  • ਹੈ,ਤਦੋਂ (ਇਸਨੂੰ ਆਪਣੇ ਵਿਚ) ਅਭੇਦ ਕਰ ਲੈਂਦਾ ਹੈ।੬॥

ਇਸ ਤੇ ਹੋਇ ਸ ਨਾਹੀ ਬੁਰਾ॥