ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ ( ੨੨੫) ਕਰਿ ਕਿਰਪਾ ਪ੍ਰਭ ਆਪ ਸਾਹਿਬ ਮਿਲਾਏ॥ ਸ਼ਰਣੀ (ਪਏ ਦੀ ਰੱਖਿਆ ਕਰਨ) ਜੋਗ ਸੁਣਕੇ ਅਸੀਂ ਭੀ ਗੁਰੂ ਦੀ) ਸ਼ਰਣੀ ਆਏ ਹਾਂ। ਪ੍ਰਭੂ ਨੇ ਕਿਰਪਾ ਕਰਕੇ ਆਪ (ਹੀ ਗੁਰੂ ਨਾਲ) ਮਿਲਾ ਦਿੱਤਾ ਹੈ। ਮਿਟਿ ਗਏ ਬੈਰ ਭਏ ਸਭ ਰੇਨ॥ ਅੰਮ੍ਰਿਤ ਨਾਮੁ ਸਾਧ ਸੰਗਿ ਲੈਨ॥ (ਉਸ) ਸਾਧਦੇ ਸੰਗ ਵਿਚੋਂ ਨਾਮ ਅੰਮ੍ਰਿਤ ਲਿਆਹੈ। (ਇਸ ਲਈ) ਮਨ (ਵਿਚੋਂ) ਵੈਰ (ਭਾਵ) ਮਿਟ ਗਏ ਹਨ ਅਤੇ ਸਭ ਦੀ ਖ਼ਾਕ ਹੋ ਗਏ ਹਾਂ। ਸੁ ਪ੍ਰਸੰਨ ਭਏ ਗੁਰਦੇਵ॥ ਪੂਰਨਹੋਈ ਸੇਵਕ ਕੀ ਸੇਵ॥ ਗੁਰਦੇਵ ਜੀ ਆਪ (ਮੇਰੇ ਤੇ) ਪ੍ਰਸੰਨ ਹੋਏ ਹਨ, ਇਸ ਲਈ) ਦਾਸਦੀ ਸੇਵਾ [ਪੂਰਨ] ਸਫਲ ਹੋਈ ਹੈ। ਆਲ ਜੰਜਾਲ ਬਿਕਾਰ ਤੇ ਰਹਤੇ॥ ਰਾਮ ਨਾਮ ਸੁਨਿ ਰਸਨਾ ਕਹਤੇ॥ ਸਾਰੇ ਵਿਕਾਰਾਂ ਦੇ ਜੰਜਾਲ ਤੋਂ ਰਹਿਤ ਹੋਏ ਹਾਂ ਅਤੇ ਰਾਮ ਦੇ ਨਾਮ ਨੂੰ ਸੁਣ ਕਰਕੇ ਰਸਨਾ ਨਾਲ ਕਹਿੰਦੇ ਹਾਂ। ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ॥ ਨਾਨਕ ਨਿਬਹੀ ਖੇਪ ਹਮਾਰੀ॥੪॥