8 ਆਸਾ ਦੀ ਵਾਰ ਸਟੀਕ ਦੇ ਹੱਥ ਲਾਉਣ ਨਾਲ ਹੀ ਜੰਦਰਾ ਖੁਲ੍ਹ ਜਾਏ, ਉਸਨੂੰ ਰਾਜ ਤਖਤ ਤੇ ਬਿਠਾ ਦਿਓ। ਇਹ ਸਲਾਹ ਪੱਕੀ ਕਰਕੇ ਸ਼ਹਿਰ ਦੇ ਬਾਹਰਲੇ ਦਰਵਾਜ਼ੇ ਨੰ ਜੰਦਰਾ ਮਾਰ ਦਿਤਾ ਗਿਆ ਅਤੇ , ਸਾਰੇ ਸ਼ਹਿਰ ਵਾਸੀ ਆਪੋ ਆਪਣੀ ਕਿਸਮਤ ਅਜ਼ਮਾਣ ਲਈ ਜੰਦਰੇ ਨੂੰ ਹੱਥ ਲਾਣ ਲਗੇ, ਪਰ ਜੰਦਰਾ ਕਿਸੇ ਦੇ ਹੱਥ ਨਾਲ ਭੀ ਨਾ ਖੁੱਲ੍ਹਿਆ। ‘ਕਰਨਾ ਰੱਬ ਦਾ ਉਧਰੋਂ ਧੋਬੀ ਦਾ ਬਲਦ ਖਲ ਗਿਆ ਜੋ ਸਿੱਧਾ ਹੀ ਬੰਦ ਦਰਵਾਜ਼ੇ ਨੂੰ ਆਯਾ,ਉਸ ਬਲਦ ਨੂੰ ਘੇਰ ਕੇ ਘਰ ਲਿਜਾਣ ਲਈ ਟੁੰਡਾ ਵੀ ਮਗਰ ਭੱਜਾ, ਅਤੇ ਭੀੜ ਵਿਚ ਵੜ ਗਿਆ। ਧੱਕਾ ਧੱਕੀ ਵਿਚ ਇਸਦਾ ਟੁੰਡ ਜੰਦਰੇ ਨੂੰ ਜਾ ਲੱਗਾ, ਟੁੰਡ ਲਗਣ ਦੀ ਦੇਰ ਸੀ, ਕਿ ਜੰਦਰਾ ਖੁਲ੍ਹ ਗਿਆ, ਜੰਦਰਾ ਕੀ ਖੁਲਾ,ਮਾਨੋਂ ਕਿਸਮਤ ਦਾ ਜੰਦਰਾ ਖੁਲ ਗਿਆ, ਅਤੇ ਰਾਜੇ ਦਾ ਪਤ੍ਰ ਫਿਰ ਰਾਜਾ ਬਣਿਆ। ਇਉਂ‘ਅਸਰਾਜਾ ‘ਟੁੰਡਾ ਹੋਕੇ ਰਾਜ ਕਰਨ ਲਗਾ,ਅਤੇਇਸ ਦਾ ਨਾਮ ‘ਰਾਜਾ ਅਸਰਾਜ ਟੁੰਡਾ ਪ੍ਰਸਿਧ ਹੋ ਗਿਆ | ਉਧਰ ਸਾਰੰਗ ਦੇ ਦੋ ਪੁੱਤ ‘ਖਾਨ ਤੇ ਸੁਲਤਾਨ ਹੋਰ ਸਨ, ਜੋ ਹੋਰਨਾਂ ਰਾਣੀਆਂ ਵਿਚੋਂ ਸਨ, ਉਸਦੇ ਮਨੋਭੀ ਪੁਤ੍ ਦਾ ਮੋਹ ਹਟ ਚੁਕਾ ਸੀ, ਉਹ ਭੀ ਰਾਜ ਭਾਗ ਵਿਚ ਅਨੰਦ ਲੈਂਦਾ ਰਿਹਾ।ਕੁਝ ਚਿਰ ਮਗਰੋਂ ਦੇਸ ਵਿਚ ਕਾਲ ਪੈ ਗਿਆ ਕਿਤੇ ਭੀ ਅੰਨ ਨਾ ਲਭੇ ਤਾਂ ਰਾਇ ਸਾਰੰਗ ਨੇਆਪਣੇਵਜ਼ੀਰ ਨੂੰ ਧਨ ਦੇਕੇ ਹੁਕਮ ਦਿਤਾ—ਜਿਥੋਂ ਮਿਲਦਾ ਹੈ, ਅੰਨ ਮੱਲ ' ਲਿਆਓ। ਇਹ ਵਜ਼ੀਰ ਅੰਨ ਦੀ ਤਲਾਸ਼ ਵਿਚ ਜਾਂਦਾ ਅਸਰਾਜ ਦੇ ਰਾਜ ਵਿਚ ਪਹੁੰਚ ਗਿਆ। ਉਨ੍ਹਾਂ ਦਿਨਾਂ ਵਿਚ
ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/536
ਦਿੱਖ