ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਪ੩ ) ਆਖਹਿ ਬਰਮੋ ਆਖਹਿ ਇੰਦ ॥ ਆਖਹਿ ਗੋਪੀ ਤੇ ਗੋਵਿੰਦ ॥ ਬਹੜੇ ਆਖਦੇ ਹਨ, ਇੰਦੂ ਆਖਦੇ ਹਨ । ਗੋਪੀਆਂ ਨੂੰ ਸ੍ਰੀ - ਕ੍ਰਿਸ਼ਨ ਜੀ ਭੀ ਏਹੋ ਭੇਦ) ਆਖਦੇ ਹਨ । ਆਖਹਿ ਈਸਰ ਆਖਹਿ ਸਿਧ ॥ ਆਖਹਿ ਕੇਤੇ ਕੀਤੇ ਬੁਧ ॥ ਸ਼ਿਵਜੀ ਭੀ ਏਹੋ ਆਖਦੇ ਹਨ, ਸਿੱਧ (ਪੁਰਸ਼ ਭੀ ਏਹੋ) ਆਖਦੇ ਹਨ । (ਹੋਰ ਜੋ) ਕਿੰਨੇ ਹੀ ਵਿਦਾਨ ਕੀਤੇ ਹੋਏ ਹਨ, ਉਹ ਸਾਰੇ ਹੀ ਏਹੋ ਗੱਲ) ਆਖਦੇ ਹਨ ! ਆਖਹਿ ਦਾਨਵ ਆਖਹਿ ਦੇਵ ॥ ਆਖਹਿ ਸੁਰਿਨਰ ਮੁਨਿ ਜਨ ਸੇਵ ॥ ਦਨੂ ਦੇ ਪੁਤੁ ਭੀ ਆਖਦੇ ਹਨ, ਦੇਵ] ਦਿਤੀ ਦੇ ਪੁਤੁ (ਭੀ ਏਹੋ ਗੱਲ) ਆਖਦੇ ਹਨ । ਦੇਵਤੇ, ਪੁਰਸ਼, ਮੁਨੀ, ਭਗਤ ਤੇ ਸੇਵਕ (ਆਦਿਕ ਸਾਰੇ ਉਸ ਨੂੰ ਬੇਅੰਤ ੨ ਹੀ) ਆਖਦੇ ਹਨ । ਕੇਤੇ ਆਖਹਿ ਆਖਣਿ ਪਾਹਿ ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ॥ ਕਿੰਨੇ ਹੀ ਆਖਦੇ ਹਨ, (ਅਤੇ ਕਿੰਨੇ ਹੀ) ਆਖਣਾ [ਪਾਹਿ] ਚਾਹੁੰਦੇ ਹਨ, ਕਿੰਨੇ ਹੀ ਕਹਿੰਦੇ ਰਹਿੰਦੇ ਉੱਠ ਉੱਠ ਕੇ ਤੁਰੇ ਜਾਂਦੇ ਹਨ ।