ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/542

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

१० ਆਸਾ ਦੀ ਵਾਰ ਸਰੀਕ ਸਤਿਗੁਰੂ ਜੀ (ਆਖਦੇ ਹਨ, ਜੋ) ਸਚ ਨੂੰ ਧਿਆ ਉਂਦੇ ਹਨ, (ਉਹ ਸਾਰੇ ਹੀ) ਸਚੇ ਹਨ। (ਪਰ) ਜੋ ਕ ਮਾਯਾ ਨੂੰ (ਧਿਆਉਂਦੇ ਹਨ), ਉਹ ਮਹਾ ਕੱਚੇ ਹਨ ਅਤੇ ਮਰਦੇ ਤੇ ਜੰਮਦੇ ਹਨ॥੧॥ ਮਃ ੧॥ ਵਡੀ ਵਡਿਆਈ ਜਾ ਵਡਾ ਨਾਉ॥ ਵਡੀ ਵਡਿਆਈ ਜਾ ਸਚੁ ਨਿਆਉ॥ ਜਦ (ਕਿ ਉਸਦਾ) ਨਾਮ ਵਡਾ (ਹੈ, ਤਦੇ ਹੀ ਉਸ ਦੀ) ਵਡਿਆਈ ਵਡੀ ਹੈ। ਜਦ (ਕਿ ਉਸਦਾ) ਨਿਆਉਂ ਸੱਚਾ (ਹੈ, ਤਦੇ ਹੀ) ਵਡਿਆਈ ਹੈ। ਵਡੀ ਵਡਿਆਈ ਜਾ ਨਿਹਚਲ ਥਾਉ॥ ਵਡੀ ਵਡਿਆਈ ਜਾਣੈ ਆਲਾਉ॥ ਜਦ (ਕਿ ਉਸਦਾ) ਥਾਉ' ਅਚੱਲ (ਹੈ, ਤਾਂ ਹੀ ਵਡਿਆਈ ਵਡੀ ਹੈ।(ਵਾਹਿਗੁਰੂ ਸਾਡੇ)ਬੋਲਣ ਨੂੰ ਜਾਣਦਾ ਹੈ, (ਇਸ ਲਈ ਉਸਦੀ) ਵਡਿਆਈ ਵਡੀ ਹੈ। ਵਡੀ ਵਡਿਆਈ ਬੁਝੈ ਸਭਿ ਭਾਉ॥ ਸਭਨਾਂ ਦੇ ਭਾਵ ਨੂੰ ਸਮਝਦਾ ਹੈ, (ਇਸ ਲਈ ਵਡਿਆਈ ਵੱਡੀ ਹੈ। ਵਡੀ ਵਡਿਆਈ ਜਾ ਪੁਛਿ ਨ ਦਾਤਿ॥ ਵਡੀ ਵਡਿਆਈ ਜਾ ਆਪੇ ਆਪਿ॥ ਜਦ (ਕਿ ਉਹ ਕਿਸੇ ਤੋਂ) ਪੁਛਕੇ ਦਾਤ ਨਹੀਂ (ਕਰਦਾ,