ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/544

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

१२ ਆਸਾ ਦੀ ਵਾਰ ਸਟੀਕ | ਕੱਢ ਲੈਂਦਾ ਹੈ, ਅਤੇ ਇਕਨਾਂ ਨੂੰ ਮਾਇਆ (ਦੇ ਮੋਹ ਜਾਲ ਵਿਚ ਫਸਾ ਰਿਹਾ ਹੈ। ਏਵਭਿ ਆਖਿਨ ਜਾਪਈ ਜਿ ਕਿਸੈ ਆਣੈਰਾਸਿ॥ ਇਹ ਭੀ ਨਹੀਂ ਆਖਿਆ ਜਾਂਦਾ, ਜੋ (ਅੰਤ ਨੂੰ ਕਿਸ ਦੀ ਰਾਸ ਲਿਆਵੇਗੀ? ਨਾਨਕ ਗੁਰਮੁਖਿ ਜਾਣੀਐ ਜਾਕਉ ਆਪਿ ਕਰੇ ਪਰਗਾਸੁ॥੩॥ ਸਤਿਗੁਰੂ ਜੀ(ਆਖਦੇ ਹਨ) ਜਿਨਾਂਨੂੰ ਗੁਰਾਂ ਦ੍ਵਾਰੇਆਪਣਾ ਗਿਆਨ ਕਰਦਾ ਹੈ, (ਉਨ੍ਹਾਂ ਨੇ ਉਸਨੂੰ) ਜਾਣਿਆ ਹੈ॥੩॥ ਪਉੜੀ॥ ਨਾਨਕ ਜੀਅ ਉਪਾਇਕੈ ਲਿਖਿ ਨਾਵੈ ਧਰਮੁ ਬਹਾਲਿਆ॥ ਹੇ ਨਾਨਕ! ਤੂੰ ਜੀਵਾਂ ਨੂੰ ਪੈਦਾ ਕਰਕੇ (ਉਨ੍ਹਾਂ ਦਾ) | [ਨਾਵੈ ਲੇਖਾ ਲਿਖਣ ਲਈ, ਧਰਮ (ਰਾਜ) ਨੂੰ (ਆਪਣੇ ਦਰਬਾਰ ਵਿਚ) ਬਹਾ ਲਿਆ ਓਥੈ ਸਚੈ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ॥ ਉਥੇ (ਤੇਰੇ ਦਰਬਾਰ ਵਿਚ) ਸਚੋ ਸੱਚ ਹੀ ਫੈਸਲਾ ਹੁੰਦਾ ਹੈ, ਅਤੇ (ਨਾਮ ਤੋਂ ਹੀਣੇ) ਜਜ਼ਾਮੀਆਂ ਕੋੜਿਆਂ ਨੂੰ ਚੁਣਕੇ ਵੱਖਰੇ ਕੱਢ ਦਿੱਤਾ (ਜਾਂਦਾ ਹੈ)।