ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/545

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾ ਦੀ ਵਾਰ ਸਟੀਕ ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿਚਾਲਿਆ॥ १३ ਝੂਠੇ ਪੁਰਸ਼ (ਦਰਬਾਰ ਵਿਚ) ਥਾਂ ਨਹੀਂ ਪਾਣਗੇ, ਅਤੇ ਮੂੰਹ ਕਾਲੇ ਕਰਕੇ (ਉਨਾਂ ਨੂੰ) ਨਰਕਾਂ ਵਲੋਂ ਤੋਰਿਆ ਜਾਵੇਗਾ। ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ॥ (ਜੋ) ਤੇਰੇ ਨਾਮ ਵਿਚ ਰਤੇ ਹੋਏ ਹਨ, ਉਹ (ਜਨਮ ਨੂੰ) ਜਿੱਤਕੇ ਗਏ ਹਨ, ਅਤੇ (ਜੋ) ਠੱਗੀਆਂ ਕਰਨ ਵਾਲੇ ਹਨ, ਉਹ (ਜਨਮ ਨੂੰ) ਹਾਰਕੇ ਗਏ ਹਨ। ਲਿਖਿ ਨਾਵੈ ਧਰਮੁ ਬਹਾਲਿਆ॥੨॥ (ਜੀਵਾਂ ਦੇ ਕਰਮਾਂ ਰੂਪ) ਨਾਵੇਂ ਲਿਖਣ ਲਈ ਧਰਮ (ਰਾਜਾ) ਨੂੰ ਬਿਠਾਇਆ ਹੈ॥੨॥ ਸਲੋਕ ਮਃ ੧॥ ਵਿਸਮਾਦੁ ਨਾਦ ਵਿਸਮਾਦੁਵੇਦ॥ ਵਿਸਮਾਦੁ ਜੀਅ ਵਿਸਮਾਦੁ ਭੇਦ॥ [ਦ] ਸਬਦ ਅਸਚਰਜ ਹੈ, [ਵੇਦ] ਗਿਆਨ ਅਸਚਰਜ ਹੈ। ਜੀਵ ਅਸਚਰਜ ਹਨ, (ਇਨ੍ਹਾਂ ਦੇ) ਭੇਦ ਭੀ ਅਸਚਰਜ ਹਨ। ਵਿਸਮਾਦੁ ਰੂਪ ਵਿਸਮਾਦੁ ਰੰਗ॥ ਵਿਸਮਾਦੁ ਨਾਗੇ ਫਿਰਹਿ ਜੰਤ॥