ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
१४ ਆਸਾ ਦੀ ਵਾਰ ਸਟੀਕ ਰੂਪ ਅਸਚਰਜ ਹਨ, ਰੰਗ ਅਸਚਰਜ ਹਨ।(ਜੋ) ਜੀਵ (ਚੁਰਾਸੀ ਵਿਚ) ਨੰਗੇ ਫਿਰਦੇ ਹਨ, (ਇਹ ਕਰਮ ਭੀ ਅਚਰਜ ਹੈ। ਵਿਸਮਾਦੁ ਪਉਣੁ ਵਿਸਮਾਦੁ ਪਾਣੀ ਵਿਸਮਾਦੁ ਅਗਨੀ ਖੇਡਹਿ ਵਿਡਾਣੀ॥ ਪੌਣ ਅਚਰਜ ਹੈ, ਪਾਣੀ ਅਚਰਜ ਹੈ। ਅੱਗ ਅਚਰਜ ਹੈ, ਅਤੇ (ਇਨ੍ਹਾਂ ਦੀਆਂ) ਖੇਡਾਂ ਭੀ ਵਿਡਾਣੀ] ਅਚਰਜ ਹਨ ਵਿਸਮਾਦੁ ਧਰਤੀ ਵਿਸਮਾਦੁ ਖਾਣੀ॥ ਵਿਸਮਾਦੁ ਸਾਦਿ ਲਗਹਿ ਪਰਾਣੀ॥ ਧਰਤੀ ਅਸਚਰਜ ਹੈ, (ਉਸ ਦੇ ਅੰਦਰ ਦੀਆਂ) ਖਾਣਾਂ ਅਚਰਜ ਹਨ। (ਜਿ) ਸ੍ਵਾਦਾਂ ਵਿਚ ਪ੍ਰਾਣੀ ਲੱਗੇ ਹਨ, (ਉਹ ਸ੍ਵਾਦ ਭੀ) ਅਚਰਜ ਹਨ। ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ॥ ਵਿਸਮਾਦੁ ਭੁਖ ਵਿਸਮਾਦੁ ਭੋਗੁ॥ ਮਿਲਣਾ ਅਚਰਜ ਹੈ, ਵਿਛੜਨਾ ਅਚਰਜ ਹੈ| ਭੁੱਖ ਅਚਰਜ ਹੈ, ਅਤੇ ਭੋਗ ਭੀ ਅਚਰਜ ਹੈ। ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ॥ ਵਿਸਮਾਦ, ਜਾਂ ਅਸਚਰਜ। ਅੰਦਰਲੀ ਉਹ ਅਵਸਬਾਹੈ, । ਜਦੋਂ ਕਿਸੇ ਝਲਕਾਰੇ ਹੇਠ ਆਕੇ ਮਨ ਦੀ ਗਤੀ ਰੁਕ ਜਾਂਦੀ ਹੈ ਤੇ ਆਤਮਾ ਕਿਸੇ ਰਸ ਵਿਚ ਟਿਕ ਜਾਂਦਾ ਹੈ।