ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੪) ਏਤੇ ਕੀਤੇ ਹੋਰਿ ਕਰੇਇ ॥ ਤਾ ਆਖਿ ਨ ਸਕਹਿ ਕੇਈ ਕੇਇ ॥ (ਜਿੰਨੇ) ਕੀਤੇ ਹੋਏ ਸੁ, ਜੇ) ਇੰਨੇ ਭੀ ਹੋਰ ਕਰ ਦੇਵੇ, (ਅਤੇ ਉਹ ਸਾਰੇ ਮਿਲਕੇ ਉਸ ਦੇ ਵਿਚਾਰ ਨੂੰ ਆਖਣ) ਤਦ ਭੀ (ਉਹ) ਕਿਸੇ ਤਰ੍ਹਾਂ (ਨਾਲ) ਕਦੇ ਭੀ ਉਸ ਦੀ ਪੂਰਨ ਵਿਚਾਰ ਨੂੰ ਨਹੀਂ ਆਖ ਸਕਣਗੇ । ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ਜਾਣੈ ਸਾਚਾ ਸੋਇ ॥ ਜਿੱਡਾ ਵੱਡਾ (ਉਹ ਹੋਣਾ) ਚਾਹੇ, ਓਡਾ ਵੱਡਾ ਹੀ ਹੋ ਜਾਂਦਾ ਹੈ। ਸਤਿਗੁਰੂ ਜੀ (ਆਖਦੇ ਹਨ, ਇਸ ਲਈ) ਉਹ ਆਪਣੇ ਭੇਦ ਨੂੰ ਸੱਚਾ ਆਪੇ ਹੀ ਜਾਣਦਾ ਹੈ। ਜੇ ਕੋ ਆਖੇ ਬੋਲ ਵਿਗਾੜ ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥ (ਭਲਾ) ਜੇ ਕੋਈ ਵਿਗੜੇ ਬਚਨ ਵਾਲਾ [ਮੁੰਹ ਫੱਟ ਪੁਰਸ਼) (ਇਹ) ਆਖੇ (ਕਿ ਮੈਂ ਪਰਮੇਸ਼ੁਰ ਦਾ ਅੰਤ ਪਾ ਲਿਆ ਹੈ, ਤਾਂ ਉਸਨੂੰ ਮੂਰਖਾਂ ਦਾ ਸਰਦਾਰ ਮੂਰਖ [ਮਹਾਂ ਮੂਰਖ] ਜਾਣਿਆ ਜਾਏਗ ॥੨੬ ਪ੍ਰਸ਼ਨ-ਜਿਸ ਨਿਰੰਕਾਰ ਦਾ ਅੰਤ ਨਹੀਂ, ਉਹ ਰਹਿੰਦਾ ਕਿੱਥੇ ਹੈ ? ਅਤੇ ਉਸਦਾ ਦਰ ਘਰ ਕਿਸਤਰ੍ਹਾਂ ਦਾ ਹੈ ? ਇਸ ਪ੍ਰਸ਼ਨ ਦੇ ਹੁੰਦਿਆਂ ਹੀ ਸਤਿਗੁਰੂਜੀ ਦੇ ਆਤਮਾ ਵਿਚ ਨਿਰੰਕਾਰ ਦੇ ਘਰ ਦਾ ਜਲਵਾਂ