ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/558

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੨੬

ਆਸਾ ਦੀ ਵਾਰ ਸਟੀਕ ਪੰਖੀ ਭਉਦੀਆ ਲੈਨਿ ਨ ਸਾਹ॥ ਕੋਲੂ, ਚਰਖਾ, ਚੱਕੀ, (ਕੁਮਿਆਰ ਦਾ, ਚੱਕ, ਬਲਾਂ ਦੇ ਵਰੋਲੇ, ਲਾਟੂ ਮਧਾਣੀਆ ਤੇ [ਅਨਗਾਹ] ਫਲੇ, (ਇਸ ਤਰਾਂ ਦੇ ਬਹੁਤ (ਸਾਰੇ ਭੌਣ ਵਾਲੇ ਹਨ, ਜਿਨ੍ਹਾਂ ਦੀ ਗਿਣਤੀ ਦਾ ਹੀ ਅੰਤ ਨਹੀਂ ਹੈ।(ਵੇਖੋ!) ਪੰਛੀਆਂ (ਦੀਆਂ ਡਾਰਾਂ ਐਸੀਆਂ ਭੌਂਦੀਆਂ (ਹਨ,ਜੋ) ਸਾਹ ਭੀ ਨਹੀਂ ਲੈਂਦੀਆਂਹਨ। ਸੂਐ ਚਾੜਿ ਭਵਾਈਅਹਿ ਜੰਤ॥ ਨਾਨਕ ਭਉਦਿਆ ਗਣਤ ਨ ਅੰਤੁ॥ (ਕਈ ਡੇਮੂੰ ਆਦਿਕ) ਜੰਤ ਸੂਲਾਂ ਤੇ ਚਾੜਕੇ ਭੁਆਏ ਜਾਂਦੇ ਹਨ। ਸਤਿਗੁਰੂ ਜੀ (ਆਖਦੇ ਹਨ, ਇਨ੍ਹਾਂ ਭੈਣ ਵਾਲਿਆਂ ਦੀ ਗਿਣਤੀ ਦਾ ਅੰਤ ਨਹੀਂ ਹੈ (ਜੇ ਇਸ ਤਰ੍ਹਾਂ ਘੁੰਮਰ ਬੰਨਕੇ ਭੌਣਾ ਹੀ ਮੁਕਤੀ ਦਾ ਸਾਧਨ ਹੈ, ਫਿਰ ਤਾਂ ਇਨ੍ਹਾਂ ਉਪਰ ਦਸਿਆਂ ਨੂੰ ਸਭ ਤੋਂ ਪਹਿਲੇ ਮੁਕਤੀ ਮਿਲਣੀ ਚਾਹੀਦੀ ਹੈ, ਪਰ ਮਿਲਦੀ ਕਿਸੇ ਨੂੰ ਭੀ ਨਹੀਂ ਹੈ, ਇਸ ਲਈ ਇਹ ਜਾਣੋ)— ਬੰਧਨ ਬੰਧਿ ਭਵਾਏ ਸੋਇ॥ ਪਇਐ ਕਿਰਤਿ ਨਚੈ ਸਭੁ ਕੋਇ॥ ਉਹ (ਵਾਹਿਗੁਰੂ ਇਨ੍ਹਾਂ ਨੂੰ ਕਰਮਾਂ ਦੇ) ਬੰਧਨ ਵਿ ਬੰਨ੍ਹਕੇ ਭੁਆ ਰਿਹਾ ਹੈ। ਸਭ ਕੋਈ (ਆਪੋ ਆਪਣੀ) ਕੀਤੀ ਅਨੁਸਾਰ ਹੀ ਪਿਆ ਨਚਦਾ ਹੈ | ਨਚਿ ਨਚਿ ਹਸਹਿ ਚਲਹਿ ਸੇ ਰੋਇ॥