ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/566

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

88 ਆਸਾ ਦੀ ਵਾਰ ਸਟੀਫ ਦੂਰ ਕਰ ਦਿੱਤਾ ਹੈ, (ਉਹ ਪੁਰਸ਼) ਸਦਾ ਹੀ ਮੁਕਤ ਬੰਧਨ ਤੋਂ ਰਹਿਤ ਹੈ। ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ॥ ਏਹੋ ਹੀ ਉਤਮ ਵਿਚਾਰ ਹੈ ਜਿਸਨੇ ਸੱਚੇ ਨਾਲ ਚਿਤ ਲਾਇਆ ਹੈ ॥ ਜਗ ਜੀਵਨੁ ਦਾਤਾ ਪਾਇਆ॥੬॥ ਓਸੇ ਨੇ ਹੀ ਜਗ ਜੀਵਨ ਦਾਤਾ ਵਾਹਿਗੁਰੂ ਪਾਇਆ ਹੈ ॥੬॥ ਸਲੋਕ ਮਃ ੧ ॥ ਹਉ ਵਿਚਿ ਆਇਆ ਹਉ ਵਿਚ ਗਇਆ॥ ਹੰਕਾਰ ਵਿਚ ਆਇਆ ਹੰਕਾਰ ਵਿਚ ਗਇਆ। ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥ ਹੰਕਾਰ ਵਿਚ ਜੰਮਿਆ ਹੰਕਾਰ ਵਿਚ ਮੋਇਆ। ਹਉ ਵਿਚਿ ਦਿਤਾ ਹਉ ਵਿਚਿ ਲਇਆ॥ ਹੰਕਾਰ ਵਿਚ ਹੀ ਕਿਸੇ ਨੂੰ ਕੁਝ ਦਿਤਾ ਹੰਕਾਰ ਵਿਚ ਹੀ ਕਿਸੇ ਤੋਂ ਕੁਝ ਲੀਤਾ। ਹਉ ਵਿਚਿ ਖਟਿਆ ਹਉ ਵਿਚਿ ਗਇਆ॥ ਹੰਕਾਰ ਵਿਚ ਹੀ ਖੱਟਦਾ ਤੇ ਗਵਾਉਂਦਾ ਹੈ | ਹਉ ਵਿਚਿ ਸਚਿਆਰੁ ਕੂੜਿਆਰੁ ॥ ਹੰਕਾਰ ਵਿਚ ਸੱਚਾ ਤੇ ਝੂਠਾ ਹੁੰਦਾ ਹੈ | ਹੈ।