ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਆਸਾ ਦੀ ਵਾਰ ਸਟੀਕ ミク ਅਨੁਸਾਰ [ਫਿਰਹਿ] ਚੁਰਾਸੀ ਵਿਚ ਪਾਈਦਾ ਹੈ, ਇਹ (ਹੰਮੇ) ਫਲ ਹੈ।(ਦੂਜੇ ਦਾ ਉਤਰ):-ਦਾ ਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ ਹੰਮੈ (ਇਕ ਵਡਾ ਰੋਗ ਹੈ, (ਪਰ ਇਸਦਾ) ਚਾਰੂ ਭੀ | ਇਸਦੇ ਵਿੱਚ ਹੈ। ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ ਜੋ (ਵਾਹਿਗੁਰੂ) ਆਪਣੀ ਕ੍ਰਿਪਾ ਕਰੇ ਤਾਂ (ਜੀਵ) ਗੁਰੂ ਦਾ ਉਪਦੇਸ਼ ਕਮਾਵੇਗਾ, (ਤਦ ਉਹ ਦਾਰੂ ਇਸਦੇ ਹੱਥ ਆਵੇਗਾ) ਨਾਨਕ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥੨॥ ਸਤਿਗੁਰੂ ਜੀ ਕਹਿੰਦੇ ਹਨ—ਹੇ ਜਨੋ! ਸੁਣੋ, ਇਸ ਸਾਧਨ ਕਰਕੇ (ਹੰਮੇ) [ਦੁਖ] ਰੋਗ (ਮਿਟ) ਜਾਂਦਾ ਹੈ॥੨॥ ਪਉੜੀ॥ ਸੇਵ ਕੀਤੀ ਸੰਤੋਖੀਈ ਜਿਨੀ ਸਚੋ ਸਚੁ ਧਿਆਇਆ॥ ਜਿਨ੍ਹਾਂ ਸੰਤੋਖੀਆਂ ਨੇ ਸੇਵਾ ਕੀਤੀ ਹੈ, ਅਤੇ ਸਚੇ ਦੇ ਸਚੁ (ਨਾਮ) ਨੂੰ ਧਿਆਇਆ ਹੈ। ਓਨੀ ਮੰਦੈ ਪੈਰ ਨ ` ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥