ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/574

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

82 ਆਸਾ ਦੀ ਵਾਰ ਸਟੀਕ ਮੂਰਖ ਸਚੁ ਨ ਜਾਣਨੀ ਮਨਮੁਖੀ ਜਨਮੁ ਗਵਾਇਆ॥ (ਜੋ) ਮੂਰਖ ਸੱਚ ਨੂੰ ਨਹੀਂ ਜਾਣਦੇ ਹਨ, (ਉਨ੍ਹਾਂ ਮਨਮੁਖਾਂ ਨੇ ਜਨਮ ਨੂੰ {ਬਿਰਥਾ) ਗਵਾ ਲਿਆ ਹੈ ਵਿਚਿ ਦੁਨੀਆ ਕਾਹੇ ਆਇਆ॥੮॥ (ਉਹ ਮੂਰਖ) ਦੁਨੀਆ ਵਿਚ ਕਿਸ ਵਾਸਤੇ ਆਯਾ ਹੈ॥੮॥ ਸਲੋਕੁ ਮਃ ੧॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜ ਪੜਕੇ (ਪੁਸਤਕਾਂ ਦੇ) ਗੱਡੇ ਲੱਦ ਲਈਏ, ਅਤੇ ਪੜ੍ਹ ਪੜਕੇ (ਪੁਸਤਕਾਂ ਦੇ) [ਸਾਥ] ਕੱਚਾਵੇ (ਜਾਂ ਸੰਦੂਕ ਭਰ ਲਈਏ। ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ (ਪੁਸਤਕਾਂ) ਪੜ੍ਹ ਪੜਕੇ (ਸਾਂਭਨ ਨੂੰ ਥਾਂ ਨਾਂ ਹੋਣ ਕਰਕੇ) ਬੇੜੀ ਵਿਚ ਪਾਕੇ (ਸਮੁੰਦਰ ਵੱਲ ਰੋੜ ਦੇਈਏ ਜਾਂ ਪੁਸਤਕਾਂ ਨੂੰ) ਪੜ੍ਹ ਪੜ੍ਹਕੇ ਖਾਤੇ ਵਿਚ ਦੱਬ ਦਈਏ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਅਤੇ ਬਰਸਾਂ ਦੇ ਸਾਰੇ ਮਹੀਨੇ ਪੜਦਿਆਂ (ਹੀ ਰਜਾਰੀਏ। (ਉਮਰਾ ਦੇ) ਜਿੰਨੇ ਵਰ੍ਹੇ ਹਨ, ਸਾਰੇ ਵਰ੍ਹੇ ਪੜ੍ਹਦੇ ਰਹੀਏ