ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੪੬ ਆਸਾ ਦੀ ਵਾਰ ਸਟੀਰ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ॥੨॥ ਸਤਿਗੁਰੂ ਜੀ (ਆਖਦੇ ਹਨ, ਜਿਸ ਉਤੇ ਵਾਹਿਗੁਰੂ ਕ੍ਰਿਪਾ ਦ੍ਰਿਸ਼ਟੀ ਕਰੇਗਾ, ਉਹ (ਸਤਿਗੁਰੂ ਨੂੰ) ਪਾਏਗਾ।ਫਿਰ ਗੁਰਾਂ ਦੇ ਉਪਦੇਸ਼ ਕਰਕੇ ਹੌਜੇ ਨੂੰ ਸਾੜ ਦੇਵੇਗਾ, ਅਤੇ ਆਸਾ ਤੇ ਅੰਦੇਸੇ ਤੋਂ ਸੁਧ ਹੋ ਜਾਏਗਾ॥੨॥ ਪਉੜੀ॥ ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ॥ (ਉਹ) ਭਗਤ ਤੇਰੇ ਮਨ ਵਿਚ ਭਾਂਵਦੇ ਹਨ, (ਜੋ) ਸਾਧ ਸੰਗ ਵਿਚ ਕੀਰਤਨ ਗਾਉਂਦੇ ਹੋਏ ਸੋਭਾ ਪਾਂਦੇ ਹਨ। ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀ ਧਾਵਦੈ॥ ਸਤਿਗੁਰੂ ਜੀ ਆਖਦੇ ਹਨ, ਪਰ (ਜ) ਕਰਮਾਂ ਤੋਂ ਹੀਣੇ (ਹਨ, ਉਹ) ਸਾਧ ਸੰਗ ਵਿਚ ਢੋਈ ਨਹੀਂ ਲੈਂਦੇ ਹਨ, ਅਤੇ (ਵਿਹਾਰਾਂ ਵਿਚ) ਭੱਜੇ ਫਿਰਦੇ ਹਨ। ਇਕਿ ਮੂਲੁ ਨ ਬੁਝਨਿ ਆਪਣਾ ਅਣਹੋਦਾ ਆਪੁ ਗਣਾਇਦੇ॥ ਕਈ ਇਕ ਆਪਣੇ ਮੁੱਢ ਨੂੰ ਜਾਣਦੇ ਨਹੀਂ ਹਨ, ਅਤੇ ਅਣਹੁੰਦਾ (ਹੀ ਆਪਣਾ) ਆ ਗਿਣਾਉਂਦੇ ਹਨ |