ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੭ ) ਗਾਵਹਿ ਇੰਦ ਇੰਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ “ਇੰਦੂ ਤਖਤ 'ੴ ਉੱਤੇ ਬੈਠੇ ਹੋਏ ਇੰਦੂ ਭੀ ਦੇਵਤਿਆਂ ਦੇ ਦਰਬਾਰ [ਨਾਲੇ) ਸਮੇਤ ( ਤੈਨੂੰ) ਗਾਉਂਦੇ ਹਨ। ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥ ਸਿਧ (ਪੁਰਸ਼) ਸਮਾਧੀ ਵਿਚ ਹੋਕੇ ਅਤੇ ਸਾਧੂ (ਜਨ) ਵੀਚਾਰ ਦਾਰੇ (ਤੈਨੂੰ) ਗਾਉਂਦੇ ਹਨ । ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥ ਜਤੀ, ਸਤੀ ਤੇ ਸੰਤੋਖੀ (ਭੀ ਤੈਨੂੰ) ਗਾਉਂਦੇ ਹਨ, ਅਤੇ ਵੀਰ ਕਰਾਰੇ ਬੜੇ ਬਹਾਦਰ ਸੂਰਮੇ (ਭੀ ਤੈਨੂੰ ਹੀ) ਗਾਉਂਦੇ ਹਨ । ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥ ਜਗੁ ਚੌਹਾਂ ਜੁਗਾਂ ਵਿਚ ਰਿਖੀਸਰ] ਇੰਦੈਜਿਤ ਮਹਾਤਮਾਂ, ਨਾਲੇ ਵੇਦਾਂ ਨੂੰ ਪੜ੍ਹਣ ਵਾਲੇ ਪੰਡਤ (ਵੀ ਤੈਨੂੰ) ਗਾਉਂਦੇ ਹਨ ।

  1. ਜਿਸ ਤਖਤ ਉਤੇ ਇੰਦੁ ਬੈਠਦਾ ਹੈ, ਉਸਦਾ ਨਾਮ ਇੰਦੂਸਣ ਹੈ ।