ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੫੨ ਸਲੋਕੁ ਮਃ ੧॥ ਆਸਾ ਦੀ ਵਾਰ ਸਟੀਰ ਸਚਿਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ਸੱਚ ਦੇ ਕਾਲ (ਪੇ ਜਾਣ ਕਰਕੇ। ਕੂੜ ਦਾ ਪਸਾਰ ਹੈ। ਗਿਆ ਹੈ, ਅਤੇ ਕਲਜੁਗ ਦੀ ਕਾਲਖ (ਕਰਕੇ ਜੀਵ) ਭੂਤਨੇ (ਹੋ ਗਏ ਹਨ)। ਪ੍ਰਸ਼ਨ-ਕਰਮਾਂ ਧਰਮਾਂ ਦਾ ਕੀ ਹਾਲ ਹੈ? ਉੱਤਰਬੀਉ ਬੀਜਿ ਪਤਿ ਲੈ ਗਏ ਅਭਿ ਕਿਉ ਉਗਵੈ ਦਾਲਿ॥ (ਧਰਮ ਦੇ ਕਰਮਾਂ ਰੂਪ) ਬੀਜ ਨੂੰ ਬੀਜਨ ਵਾਲੇ ਇਜਤ ਲੈ ਕੇ (ਚਲੇ) ਗਏ ਹਨ। ਹੁਣ (ਉਹ ਧਰਮ ਦੇ ਕਰਮਾਂ ਰੂਪ ਬੀਜ) ਕਿਵੇਂ ਉੱਗਣਗੇ? (ਕਿਉਂਕਿ ਕਲਜੁਗ ਦੀ ਕ੍ਰਿਆ ਰੂਪ ਚੱਕੀ ਹੇਠਾਂ ਆਕੇ) ਉਹ ਦਾਲ ਹੋ ਚੁਕੇ ਹਨ। ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥ ਜੇ (ਕੋਈ) ਇਕ (ਸਾਬਤ) ਹੋਵੇਗਾ (ਭੀ), ਤਾਂ ਜਦੋਂ ਫਿਰ (ਉਸ ਦੀ) ਰੁਤ ਹੋਵੇਗੀ ਤਾਂ ਹੀ ਉੱਗੇਗਾ ਅਰਥਾਤ ‘ਸੱਤ ਆਦਿਕ ਜੁਗਾਂ ਦੇ ਧਰਮ, ਫਿਰ ਉਨ੍ਹਾਂ ਜੁਗਾਂ ਦੇ ਆਇਆਂ ਹੀ ਫਲ ਦੇਵਨਗੇ, ਕਲਜੁਗ ਵਿਚ ਉਹ ਕੁਝ ਨ ਨਹੀਂ ਦੇ ਸਕਦੇ। ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ॥ ਸਤਿਗੁਰੂ ਜੀ (ਆਖਦੇ ਹਨ ਜਿਵੇਂ ਪਾਹ ਤੋਂ ਹੀਣਕੋਰੇ ਕਪੜੇ ਨੂੰ ਰੰਗ (ਚਾੜ੍ਹੀਏ, ਤਾਂ ਉਹ) ਸੋਹਣਾ ਨਹੀਂ (ਹੁੰਦਾ ਹੈ)।