ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ਪ ) ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥ ਸਰਗ (ਲੋਕ) ਮਾਤ ਲੋਕ ਤੇ) ਪਤਾਲ ਲੋਕ) ਦੀਆਂ ਮਨ ਦੇ ਮੋਹਨ ਵਾਲੀਆਂ ਮੋਹਣੀਆਂ (ਸੁੰਦਰ ਇਸਤ੍ਰੀਆਂ) (ਭੀ ਤੈਨੂੰ ਗਾਉਂਦੀਆਂ ਹਨ । ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ ਤੇਰੇ ਪੈਦਾ ਕੀਤੇ ਹੋਏ ਰਤਨ, ਅਠਾਠ ਤੀਰਥ ਅਤੇ ਨਾਲੇ ਦਰਿਆ (ਭੀ ਤੇਨੂੰ) ਗਾਉਂਦੇ ਦਨ। ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ ਜੋਧੇ*, ਮਹਾਬਲੀ ਤੇ ਸੂਰਮੇ (ਭੀ ਤੈਨੂੰ) ਗਾਉਂਦੇ ਹਨ ਜੋ ਇਕ ਨਾਲ ਇਕ ਲੜੇ ਉਸਦਾ ਨਾਮ ਜੋਧਾ ਹੈ,ਅਤੇ ਜਿਸਨੇ ਸਰੀਰ ਆਪਣੇ ਵੱਸ ਵਿਚ ਕੀਤਾ ਹੋਵੇ, ਉਸਨੂੰ ਭੀ ਜੋਧਾ ਰਥੀ ਆਖਦੇ ਹਨ। ਜੋ ਦਸ ਹਜ਼ਾਰ ਨਾਲ ਇੱਕਲਾ ਲੜੇ, ਉਸ ਦਾ ਨਾਮ ਮਹਾਂਬਲੀ ਜਾਂ ਮਹਾਂਰਥੀ ਹੈ, ਅਤੇ ਜਿਸਨੇ ਸਰੀਰ ਤੇ ਇੰਦੇ ਵੱਸ ਵਿਚ ਕੀਤੇ ਹੋਏ ਰਨ ਉਸਦਾ ਨਾਮ ਭੀ ਮਹਾਂਬਲੀ ਹੈ । ' ਜੋ ਬੇਅੰਤ ਵੈਰੀਆਂ ਨਾਲ ਇਕੱਲਾ ਲੜੇ, ਉਸਦਾ ਨਾਮ ਅਧਿਰਥੀ ਜਾਂ ਸੂਰਮਾਂ ਹੈ, ਅਤੇ ਜਿਸ ਨੇ ਮਨ ਦੀਆਂ ਬਿਤੀਆਂ ਵੱਸ ਕੀਤੀਆਂ ਹਨ ਉਸਦਾ ਨਾਮ ਭੀ ਸੂਰਮਾ ਹੈ।