ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੫੮ ਆਸਾ ਦੀ ਵਾਰ ਸਟੀਰ ਤਦੋਂ (ਸਿਮਰਨ ਦੀ) ਤਾਮਿ] ਇੱਛਾ ਹੀ ਨਹੀਂ ਹੁੰਦੀ। ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ॥੧॥ (ਹੇ ਵਾਹਿਗੁਰੂ! ਸਭ ਕੁਝ) ਤੂੰ ਕਰਦਾ ਹੈਂ, ਮੈਂ (ਕੁਝ ਕਰਨਾ ਨਹੀਂ (ਜਾਣਦਾ, ਭਲਾ) ਜੋ ਮੈਂ (ਕੁਝ) ਕਰਾਂ ਭੀ ਤਾਂ ਕੁਝ) ਹੁੰਦਾ ਨਹੀਂ ਹੈ। ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ॥੧॥ ਰਹਾਉ॥ ਮੈਂ ਸਦਕੇ ਜਾਵਾਂ, (ਤੂੰ, ਕੁਦਰਤ ਦੇ ਵਿਚ ਵਸਿਆ ਹੋਇਆ ਹੈਂ, ਤੇਰਾ ਅੰਤ (ਕਿਸੇ ਤੋਂ ਭੀ) ਜਾਣਿਆ ਨਹੀਂ ਜਾਂਦਾ ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ॥ [ਜਾਤਿ] ਸ੍ਰਿਸ਼ਟੀ ਵਿਚ ਜੋਤੀ (ਹੈ, ਅਤੇ) ਜੋਤੀ ਵਿਚ ਸ੍ਰਿਸ਼ਟੀ ਹੈ, (ਕਿਉਂਕਿ ਉਹ) ਅਕਲ ਦੀ ਕਲਾ (ਰੂਪ ਹੋਕੇ ਸਭਨਾਂ ਵਿਚ) ਪੂਰਨ ਹੋ ਰਿਹਾ ਹੈ I ਤੂੰ ਸਚਾ ਸਾਹਿਬੁ ਸਿਫਤਿ ਸੁਆਲਿਉ ਜਿਨਿ ਕੀਤੀ ਸੋ ਪਾਰਿ ਪਇਆ॥ ਤੂੰ ਸਚਾ ਸਾਹਿਬ (ਹੈਂ, ਤੇਰੀ) ਉਪਮਾ ਸੁੰਦਰ ਹੈ, ਜਿਸਨੇ (ਉਪਮਾ ਕੀਤੀ ਹੈ), ਉਹ (ਸੰਸਾਰ ਸਮੁੰਦਰ ਤੋਂ) ਪਾਰ ਹੋਇਆ ਹੈ।