ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/591

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾ ਦੀ ਵਾਰ ਸਟੀਕ ਕਹੁ ਨਾਨਕ ਕਰਤੇ ਕੀਆ ਬਾਤਾ ੫੯ ਜੋ ਕਿਛੁ ਕਰਣਾ ਸੁ ਕਰਿ ਰਹਿਆ॥੨॥੧॥ ਸਤਿਗੁਰੂ ਜੀ ਕਰਤੇ ਦੀਆਂ (ਏਹੋ) ਗੱਲਾਂ ਕਹਿੰਦੇ ਹਨ, (ਕਿ) ਜੋ ਕੁਝ (ਉਸਨੇ) ਕਰਨਾ ਹੈ, ਉਹ (ਆਪੇ ਹੀ) ਕਰ ਰਿਹਾ ਹੈ॥੨॥੧॥ ਮਃ ੨॥ ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥ ਜੋਗ (ਮੱਤ ਵਿਚ) ਸਬਦੰ ਮੁਕਤੀ ਦਾ ਸਾਧਨ ਸਬਦੰ ਬ੍ਰਹਮ ਗਿਆਨ ਹੈ, ਅਤੇ ਬ੍ਰਾਹਮਣ ਦਾ [ਸਬਦੰ ਧਰਮ ਵੇਦ (ਦਾ ਪੜ੍ਹਣਾ ਤੇ ਪੜ੍ਹਾਣਾ ਹੈ)। ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾਕ੍ਰਿਤਹ ਖੜ੍ਹੀ ਦਾ ਧਰਮ ਸੂਰਮਤਾ ਹੈ, (ਵੈਸ਼ ਦਾ) ਧਰਮ (ਖੇਤੀ ਆਦਿ ਕਰਨਾ ਹੈ, ਅਤੇ) ਸ਼ੂਦਰ ਦਾ ਧਰਮ [ਪਰਾਕ੍ਰਿਤਹ] ਪਰਾਈ ਸੇਵਾ ਕਰਨੀ ਹੈ। ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥ (ਉਪਰ ਦਸੇ) ਸਾਰੇ ਕਰਮਾਂ ਨਾਲੋਂ ਇਕੋ (ਦਾ ਸਿਮਰਨ ਹੈ ਮੁਖ ਧਰਮ ਹੈ, ਜੇਹੜਾ ਕੋਈ (ਇਸ) ਭੇਦ ਨੂੰ ਜਾਣਦਾ ਹੈ। ਨਾਨਕੁ ਤਾਕਾ ਦਾਸੁ ਹੈ ਸੋਈ ਨਿਰੰਜਨ ਦੇਉ॥੨॥ (ਗੁਰੂ) ਨਾਨਕ ਉਸਦਾ ਦਾਸ ਹੈ, (ਕਿਉਂਕਿ)ਓਹੀ ਯਾ ਤੋਂ ਰਹਿਤ ਦੇਵਤਾ ਹੈ॥੨॥