ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪) ਆਦਿ ਸਚੁ ਜੁਗਾਦਿ ਸਚੁ ॥ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ (ਸਭ ਦਾ) ਮੁਢ ਸੱਚ ਹੈ, ਜੁੱਗਾਂ ਦਾ ਮੁੱਢ ਭੀ ਸਚੁ ਹੈ, (ਓਹੀ ਸੱਚ (ਹੁਣ) ਭੀ ਹੈ, (ਅਤੇ) ਸਤਿਗੁਰੂ ਜੀ ਫੁਰਮਾਂਦੇ ਹਨ, ਉਹ) ਸੱਚ ( ਅੱਗੇ ਨੂੰ) ਭੀ ਹੋਵੇਗਾ । ੧ ॥ ਹੈ ਪੁਰਖ ! ਜਗਤ ਅਸੱਤ ਹੈ, ਇਸ ਵਿਚੋਂ ਕਿਸੇ ਨੂੰ “ਧੇਯ ਬਨਾਯਾ ਜਾਏ ਤਾਂ ਸੱਚ ਸਰੂਪ ਕਰਤਾਰ ਨਾਲ ਅਭੇਦ ਹੋਣਾ ਮੁਸ਼ਕਲ ਹੈ, ਕਿਉਂਕਿ ‘ਜੇਹੀ ਭਾਵਨਾ, ਤੇਹਾ ਫਲ ਹੁੰਦਾ ਹੈ । ਇਸ ਲਈ ਸਾਰਿਆਂ ਦਾ “ਮੁੱਢ ਰੂਪ ਜੋ ਸੱਚ ਹੈ, ਉਸ ਨੂੰ ਹਿਰਦੇ ਵਿਚ ਧਾਰਕੇ ਨਾਮ ਨੂੰ ਜਪੁ॥ ਪ੍ਰਸ਼ਨ-ਸਤਿਗੁਰੂ ਜੀ ! ਆਪਨੇ ਸੱਚ ਦਾ ਭਰੋਸਾ ਤੇ ਨਾਮ ਦਾ ਜਪਨਾ ਹੀ ਮੁਕਤੀ ਦਾ ਸਾਧਨ ਦੱਸਿਆ ਹੈ। ਪਰ ਕਈ ਕਹਿੰਦੇ ਹਨ ਤੀਸਰੇ ਸਫੇ ਦੀ ਬਾਕੀ) ਲਾਕੇ ਇਸ ਨੂੰ ‘ਜਪੁਜੀ ਕਿਹਾ ਜਾਂਦਾ ਹੈ। ਇਹ ਬਾਣੀ ਗੁਰ ਸਿੱਖਾਂ ਵਿੱਚ ਅੰਮ੍ਰਿਤ ਵੇਲੇ ਦਾ ਨਿਤ ਨੇਮ ਮੰਨੀ · ਜਾਂਦੀ ਹੈ, ਜਿਸ ਦੇ ਪਾਠ ਮਾਤੂ ਤੋਂ ਹੀ ਮਹਾਨ ਫਲ ਹੁੰਦਾ ਹੈ, ਜੈਸਾ ਕਿ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ :-- ‘ਜਪੁਜੀ ਪਾਠ ਸੁ ਪੁੰਨ ਉਪਾਵੈ ॥ ਅਨਿਕ ਜਨਮ ਕੇ ਕਲਪ ਮਿਟਾਵੈ ॥ ਮਹਾਤਮਾਂ ਸੀਤਲ ਜੀ ਨੇ ਕਿਹਾ ਹੈ:-ਜਿਉ ਪਾਪਨ ਕੋ ਜਪੁਜੀ ਪਟਕੈ ॥ ' ' ਲੋਕ-ਭਾਈ ਗੁਰਦਾਸ ਜੀ ਨੇ ਉਪਰਲੇ ੯ ਵਿਸ਼ੇਸਨਾਂ ਨੂੰ ਅੰਗ ਅਤੇ ‘ਜਪੁ’ ਨੂੰ “ਸੁੰਨ' ਕਹਿਕੇ ਉਪਦੇਸ਼ ਦਿੱਤਾ ਹੈ, ਜਿਵੇਂ ਬਿੰਦੀ ਦੀ ਸੰਗਤ ਕਰਕੇ ਅੰਕਾਂ ਦੀ ਕੀਮਤ ਵਧਦੀ ਜਾਂਦੀ ਹੈ, ਇਵੇਂ 'ਸਿਮਰਨ' ਕਰਕੇ ਪ੍ਰਤਾਪ ਵਧਦਾ ਹੈ |