ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਆਸਾ ਦੀ ਵਾਰ ਸਟੀਕ ਜੇਹੜਾ ਕੋਈ ਬ੍ਰਹਮ (ਪ੍ਰਾਪਤੀ ਦੇ) ਕਰਮ [ਜਾਣਸਿ] ਜਾਣਦਾ ਹੈ। (ਉਸਦੇ) ਨਿਸਚੇ ਵਿਚ (ਉਪਰ ਦੱਸੇ ਹੋਏ) ਸਾਰੇ ਧਰਮ ਫੋਕਟ] ਨਿਕੰਮੇ ਤੇ ਫਜੂਲ ਹਨ। ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨ ਪਾਵੈ॥੨॥ ਸਤਿਗੁਰੂ ਜੀ ਆਖਦੇ ਹਨ, (ਜੋ) ਨਿਸਚੇ ਨਾਲ ਨਾਮ ਜਪਦਾ ਹੈ, (ਉਹ ਬ੍ਰਹਮ) ਨੂੰ ਪਾਂਦਾ ਹੈ। ਸਤਿਗੁਰੂ ਤੋਂ ਬਿਨਾਂ (ਸਿਮਰਨ ਦਾ) ਰਾਹ (ਹੋਰ ਥੋਂ) ਨਹੀਂ ਪਾਵੇਗਾ॥੨॥ ਪਉੜੀ॥ ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ॥ 1 ਕਪੜੇ ਤੇ ਸੋਹਣਾ ਰੂਪ, ਦੁਨੀਆ ਦੇ ਵਿਚ ਹੀ ਛੱਡਕੇ (ਪ੍ਰਲੋਕ ਨੂੰ ਚਲੇ) ਜਾਣਾ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ (ਜੋ) ਚੰਗਾ ਜਾਂ ਮੰਦਾ ਆਪਣਾ ਕੀਤਾ (ਕਰਮ ਹੈ, ਉਸ ਦਾ ਫਲ) ਆਪੇ ਹੀ ਪਾਣਾ ਹੈ। ਹੁਕਮਕੀਏਮਨਿਭਾਵਦੇਰਾਇਭੀੜੈ ਅਗੈ ਜਾਵਣਾ॥ (ਜਿਸਨੇ ਇਥੇ) ਮਨ ਦੇ ਭਾਉਂਦੇ ਹੁਕਮ ਕੀਤੇ ਹਨ, (ਉਸਨੇ) ਅਗੇ ਤੰਗ ਰਾਹ ਵਿਚੋਂ ਜਾਣਾ ਹੈ। ਨੰਗਾ ਦੋਦਕਿਚਾਲਿਆ ਤਾ ਦਿਸੈਖਰਾਡਰਾਵਣਾ॥ (ਜਦ) ਨੰਗਾ] ਬੇਸ਼ਰਮ ਕਰਕੇ ਨਰਕ ਵਿਚ ਧੱਕ ਦਿੱਤਾ, ਤਦੋਂ (ਇਹ) ਵੱਡਾ ਡਰੌਣਾ ਦਿਸੇਗਾ।