ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬o ) ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥ ਹੋਰ ਕਿੰਨੇ (ਹੀ ਤੇਨੂੰ) ਗਾਉਂਦੇ ਹਨ, ਉਹ ਮੈਨੂੰ ਚੇਤੇ ਹੀ ਨਹੀਂ ਦੇ, ਵਿਚਾਰਾ ਨਾਨਕ ਕੀ (ਚੀਜ਼ ਹੈ, ਜੋ ਉਨ੍ਹਾਂ ਸਭਨਾਂ ਦੀ ਵਿਚਾਰ ਕਰ ਸਕੇ ? ) ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਉਹ ਸਦਾ ਰਹਿਣ ਵਾਲਾ ਹੈ), ਉਹ ਸੱਚਾ ਸਾਹਿਬ (ਹੈ, ਅਤੇ) ਉਸ) ਸੱਚੇ ਦੀ ਵਡਿਆਈ ਭੀ ਸੱਚੀ । ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਜਸ ਨੇ (ਇਹ ਸਾਰੀ) ਰਚਨਾ ਰਚਾਈ ਹੈ, ਉਹ ਹੁਣ ਭੀ ਹੈ, (ਅਗੇ ਨੂੰ ਭੀ) ਹੋਵੇਗਾ, ਨਾ ਜੰਮਿਆ ਹੈ, ਨਾ [ਜਾਸੀ] ਮਰੇਗਾ । ਅਥਵਾ (੨) (ਇਹ ਸਾਰੀ) ਰਚਨਾ ਤਾਂ ਜਾਏਗੀ, ਪਰ ਜਿਸ ਨੇ ਰਚਾਈ ਹੈ, (ਉਹ) ਨਹੀਂ ਜਾਏਗਾ, (ਹੁਣ) ਭੀ ਹੈ, ਅਤੇ ਅੱਗੇ ਨੂੰ ਭੀ) ਹੋਵੇਗਾ। ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ *ਇਹ ‘ਨ’ ਦੇਹਲੀ ਦੀਪਕ ਰੂਪ ਹੈ ।