ਆਸਾ ਵਾਰ ਸਟੀਕ ੮੧ ਵਢੀਅਹਿ ਹਥ ਦਲਾਲਕੇ ਮੁਸਫੀ ਏਹ ਕਰੇਇ॥ (ਉਸ ਵੇਲੇ ਸੰਕਲਪ ਕਰਨ ਵਾਲੇ ਬ੍ਰਾਹਮਣ ਲਾਲ ਵਿਚੋਲੇ ਦੇ ਹੱਥ ਵੱਢੇ ਜਾਣਗੇ, (ਧਰਮ ਰਾਜਾ) ਏਹ ||ਮੁਸਫੀ ਫੈਸਲਾ ਕਰੋਗਾ । ਸੱਚ ਏਹ ਹੈ:- ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥ ਸਤਿਗੁਰੂ ਜੀ (ਆਖਦੇ ਹਨ) ਅਗੇ (ਲੋਕ ਵਿਚ) ਉਸਨੂੰ ਮਿਲੇਗਾ, ਜੇਹੜਾ (ਆਪ) ਖੱਟ ਕਮਾਕੇ ਦੇਂਦਾ ਹੈ ॥੧॥ ॥੧॥ਜਿਉ ਜੋਰੂ ਸਿਰਨਾਵਣੀ ਆਵੈ ਵਾਰੋਵਾਰ ਜਿਵੇਂ ਜੋਰ ਇਸਤ੍ਰੀ ਨੂੰ (ਜਦ ਮਹੀਨੇ ਮਗਰੋਂ) ਮੁੜ ਮੁੜਕੇ (ਸਿਰਨਾਵਣ) ਮਾਹਵਾਰੀ ਆਉਂਦੀ ਹੈ, (ਤਾਂ ਉਹ ਅਪਵਿਤ ਸਮਝੀ ਜਾਂਦੀ ਹੈ। ਇਵੇਂ ਹੀ)— ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ। (ਉਹ) ਨਿਤ ਜੂਠੇ ਂ ਅਪਵਿਤ੍ਰ ਹਨ, (ਜਿਨ੍ਹਾਂ ਦੇ) ਮੂੰਹ ਵਿਚ ਝੂਠ ਵੱਸਦਾ ਹੈ, (ਇਸ ਲਈ ਉਹ ਸਦਾ ਖੁਆਰ ਹੁੰਦੇ ਹਨ। ਸੂਚੇ ਏਹਿ ਨ ਆਖੀਅਹਿ ਬਹਨਿ ਜਪਿੰਡਾ ਧੋਇ।। ਜੇਹੜੇ (ਕੇਵਲ) ਪਿੰਡਾ ਧੋ ਬਹਿੰਦੇ ਹਨ, ਏਹ ਸੂਚੇ ਨਹੀਂ ਕਹੇ ਜਾਂਦੇ | ਸੂਚੇਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥੨॥ ਜਿਨ੍ਹਾਂ ਦੇ ਮਨ ਵਿਚ ਉਹ (ਵਾਹਿਗੁਰੂ) ਵਸਿਆ ਹੈ, ਓਹੀ ਸੁੱਚੇ (ਕਹੇ ਜਾ ਸਕਦੇ) ਹਨ ॥੨॥
ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/613
ਦਿੱਖ