ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/615

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾ ਦੀ ਵਾਰ ਸਟੀਫ ts ਬ੍ਰਾਹਮਣ ਛਕੇ ਤੋਂ ਬਿਨਾਂ ਉੱਠ ਗਏ, ਉਹ ਅੰਨ ਜਿਉਂ ਦਾ ਉਂ ਪਿਆ ਰਿਹਾ। ਉਸ ਪ੍ਰੇਮੀ ਨੇ ਗੁਰੂ ਜੀ ਪਾਸ ਪੁੱਜ ਕੇ ਨ ਦੇ ਬਿਬਾ ਜਾਣ ਦੀ ਗੱਲ ਕੀਤੀ, ਤਾਂ ਸਤਿਗੁਰੂ ਜੀ ਨੇ ਉਸੇ ਵੇਲੇ ਸਿਖਾਂ ਸਾਧਾਂ ਨੂੰ ਕਹਿਕੇ ਉਹ ਅੰਨ ਸਕਾਰਥ ਕਰਾ ਤਾ।ਤਦ ਬ੍ਰਾਹਮਣਾਂ ਨੇ ਆਕੇ ਗੁਰੂ ਜੀ ਨੂੰ ਕਿਹਾ-ਤੁਸਾਂ ਇਹ ਕੀ ਕੀਤਾ ਹੈ ? ਜੋ ਸੂਤਕ ਵਾਲਾ ਅੰਨ ਛਕਵਾ ਦਿਤਾ ਹੈ, ਦ ਸਤਿਗੁਰੂ ਜੀ ਨੇ ਉਪਦੇਸ਼ ਦੇਣ ਲਈ ਉਚਾਰਿਆ:- ਸਲੋਕੁ ਮਃ ੧ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥ ਤੈ ਜੇ ਕਰਕੇ (ਜੰਮਣ ਤੋਂ) ਸੂਤਕ (ਹੋ ਜਾਂਦਾ) ਮੰਨੀਏ, ਤਦ ਤਾਂ ਸਭ ਦੇ ਵਿਚ ਸੂਤਕ ਹੋ ਰਿਹਾ ਹੈ।(ਕਿਉਂਕਿ):- ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਗੋਹੇ ਅਤੈ ਲਕੜੀ ਦੇ ਵਿਚ ਭੀ ਕੀੜਾ ਹੁੰਦਾ ਹੈ । ਜੂਨੋ ਅੰਨ ਦੇ ਦਾਣੇ ਹਨ, (ਇਨ੍ਹਾਂ ਵਿਚੋਂ) ਕੋਈ ਭੀ ਜੀਵ ਤੋਂ ਖਾਲੀ ਨਹੀਂ ਹੈ (ਫਿਰ ਇਨਾਂ ਦੇ ਵਿਚ ਜੋ ਉਤਪਤੀ ਹੋ ਰਹੀ ਹੈ, ਉਸ ਕਰਕੇ ਹਰ ਇਕ ਦੇ ਘਰ ਵਿਚ ਹਰ ਸਮੇਂ ਸੂਤਕ ਹੈ ਪਹਿਲਾਪਾਣੀ ਜੀਉਹੈ ਜਿਤੁ ਹਰਿਆ ਸਭਕੋਇ ॥ ਪਹਿਲਾਂ (ਤਾਂ) ਪਾਣੀ (ਵਿਚ ਹੀ ਅਨੇਕਾਂ) ਜੀ ਵਹਨ, ਤੇ ਜਿਸ ਪਾਣੀ ਕਰਕੇ ਹਰ ਕੋਈ ਹਰਾ ਹੈ । (ਤਾਂ ਤੇ):-